ਕੈਨੇਡਾ ’ਚ ਅੱਜ ਵੋਟਾਂ ਪੈਣ ਤਾਂ ਬਣ ਸਕਦੀ ਐ ਟੋਰੀਆਂ ਦੀ ਸਰਕਾਰ

ਨੈਨੋਜ਼ ਦੇ ਤਾਜ਼ਾ ਸਰਵੇਖਣ ’ਚ ਕੀਤਾ ਗਿਆ ਦਾਅਵਾ

Video Ad

ਔਟਵਾ, 22 ਸਤੰਬਰ (ਹਮਦਰਦ ਨਿਊਜ਼ ਸਰਵਿਸ) : ਕੈਨੇਡਾ ਵਿੱਚ ਅੱਜ ਵੋਟਾਂ ਪੈ ਜਾਣ ਤਾਂ ਕੰਜ਼ਰਵੇਟਿਵ ਪਾਰਟੀ ਦੀ ਸਰਕਾਰ ਬਣ ਸਕਦੀ ਐ। ਜੀ ਹਾਂ, ਇਹ ਅਸੀਂ ਨਹੀਂ ਸਗੋਂ ਨੈਨੋਜ਼ ਦਾ ਤਾਜ਼ਾ ਸਰਵੇਖਣ ਕਹਿ ਰਿਹਾ ਹੈ। ਇਸ ਸਰਵੇਖਣ ਮੁਤਾਬਕ ਮੌਜੂਦਾ ਸਮੇਂ ਕੰਜ਼ਰਵੇਟਿਵ ਪਾਰਟੀ ਤਿੰਨ ਅੰਕਾਂ ਨਾਲ ਅੱਗੇ ਚੱਲ ਰਹੀ ਹੈ।
ਇਸ ਨੇ ਸੱਤਾਧਾਰੀ ਪਾਰਟੀ ਲਿਬਰਲ ਨੂੰ ਦੂਜੇ ਨੰਬਰ ’ਤੇ ਧੱਕਾ ਦਿੱਤਾ ਐ। ਜਦਕਿ ਐਨਡੀਪੀ 6 ਅੰਕਾਂ ਦੇ ਸੁਧਾਰ ਨਾਲ ਆਪਣੇ ਤੀਜੇ ਨੰਬਰ ’ਤੇ ਹੀ ਕਾਇਮ ਹੈ।
ਨੈਨੋਜ਼ ਬੈਲਟ ਟਰੈਕਿੰਗ ਦੇ ਤਾਜ਼ਾ ਸਰਵੇਖਣ ਵਿੱਚ ਪਿਅਰ ਪੌਇਲੀਐਵਰ ਦੀ ਅਗਵਾਈ ਵਾਲੀ ਕੰਜ਼ਰਵੇਟਿਵ ਪਾਰਟੀ ਲੀਡ ਕਰ ਰਹੀ ਹੈ। ਉਹ ਸੱਤਾਧਾਰੀ ਲਿਬਰਲ ਪਾਰਟੀ ਤੋਂ ਤਿੰਨ ਅੰਕ ਅੱਗੇ ਚੱਲ ਰਹੀ ਹੈ, ਜਦਕਿ ਲਿਬਰਲ ਪਾਰਟੀ ਨੂੰ ਪਿਛਲੇ 4 ਹਫ਼ਤਿਆਂ ਦੇ ਮੁਕਾਬਲੇ 5 ਫੀਸਦੀ ਦਾ ਨੁਕਸਾਨ ਹੋਇਆ ਹੈ, ਜਿਸ ਦੇ ਚਲਦਿਆਂ ਉਹ ਦੂਜੇ ਨੰਬਰ ’ਤੇ ਆ ਗਈ।

Video Ad