ਉਮਰ ਤੋਂ ਪਹਿਲਾਂ ਵਾਲ਼ ਚਿੱਟੇ ਹੋ ਰਹੇ ਨੇ ਤਾਂ ਅਪਣਾਓ ਇਹ ਤਰੀਕਾ

ਸ਼ਾਇਦ ਤੁਹਾਨੂੰ ਪਤਾ ਹੋਵੇ ਕਿ ਇਹ ਮਗਜ਼ ਪ੍ਰੋਟੀਨ, ਵਿਟਾਮਿਨ, ਮਿਨਰਲ ਅਤੇ ਹੋਰ ਕਈ ਜ਼ਰੂਰੀ ਤੱਤਾਂ ਨਾਲ ਭਰਪੂਰ ਹੁੰਦੇ ਹਨ। ਇਸ ’ਚ ਪ੍ਰੋਟੀਨ ਭਰਪੂਰ ਮਾਤਰਾ ’ਚ ਹੁੰਦਾ ਹੈ ਅਤੇ ਇਹ ਵਾਲਾਂ ਦੇ ਵਾਧੇ ਅਤੇ ਚਮਕ ਲਈ ਬਹੁਤ ਵਧੀਆ ਹੈ ਅਤੇ ਵਾਲਾਂ ਦੇ ਝੜਨ ਨੂੰ ਵੀ ਰੋਕਦਾ ਹੈ। ਇਸ ਦਾ ਤੇਲ ਸਿਰ ਚਮੜੀ ਜਲਦੀ ਸੋਖਦੀ ਹੈ। ਇਸ ਦੇ ਬੀਜਾ ’ਚ ਕਾਪਰ ਹੁੰਦਾ ਹੈ ਅਤੇ ਵਾਲਾਂ ਨੂੰ ਚਿੱਟੇ ਹੋਣ ਤੋਂ ਵੀ ਰੋਕਦਾ ਹੈ। ਇਸ ਦੀ ਵਰਤੋਂ ਕਰਨ ਨਾਲ ਸਰੀਰ ਨੂੰ ਤਾਕਤ ਮਿਲਦੀ ਹੈ। ਇਸ ਦਾ ਤੇਲ ਰੁੱਖੀ, ਮੁਰਝਾਈ, ਖੁੱਲ੍ਹੇ ਰੋਮ ਵਾਲੀ ਅਤੇ ਦਾਗ ਵਾਲੀ ਚਮੜੀ ਨੂੰ ਚਮਕਦਾਰ, ਤਾਜ਼ਗੀ ਭਰਪੂਰ ਅਤੇ ਚਿਕਨੀ ਬਣਾਉਂਦਾ ਹੈ।
ਇਸ ਦਾ ਤੇਲ ਕਾਮ ਇੱਛਾ ਨੂੰ ਵੀ ਵਧਾਉਂਦਾ ਹੈ।ਇਸ ਦਾ ਤੇਲ ਖੂਨ ’ਚ ਸ਼ੂਗਰ ਦੇ ਪੱਧਰ ਨੂੰ ਘੱਟ ਕਰਨ ਲਈ ਵੀ ਉਪਯੋਗੀ ਹੈ। ਇਸ ਲਈ ਦੋ ਵੱਡੇ ਚਮਚ ਮਗਜ਼ ਨੂੰ ਇਕ ਲੀਟਰ ਪਾਣੀ ’ਚ ਪਾ ਕੇ ਇਕ ਘੰਟੇ ਲਈ ਉਬਾਲੋ ਅਤੇ ਛਾਣ ਕੇ ਚਾਹ ਦੀ ਤਰ੍ਹਾਂ ਪੀਓ। ਇਸ ਦੀ ਚਾਹ ਕਿਡਨੀ ਦਾ ਸਫਾਈ ਅਤੇ ਕਿਡਨੀ ਦੀ ਹਰ ਤਰ੍ਹਾਂ ਦੀ ਸਿਹਤ ਲਈ ਬਹੁਤ ਵਧੀਆ ਹੈ। ਪਿਸ਼ਾਬ ਦੀ ਨਾਲੀ ’ਚ ਲਾਗ ਦੀ ਸਮੱਸਿਆ ਲਈ ਵੀ ਉਪਯੋਗੀ ਹੈ। ਇਸ ਤੋਂ ਇਲਾਵਾ ਇਹ ਵਿਟਾਮਿਨ ਬੀ ਕਾਪਲੈਕਸ ਲਈ ਦਿਲ ਦੀ ਸਿਹਤ ਲਈ ਬਹੁਤ ਵਧੀਆ ਹੈ। ਜਿਹੜੇ ਵਿਅਕਤੀ ਆਪਣਾ ਭਾਰ ਵਧਾਉਣਾ ਚਾਹੁੰਦੇ ਹਨ ਉਹ ਮਗਜ਼ ਦੇ ਨਾਲ ਡਿਸ਼ ਬਣਾ ਕੇ ਖਾ ਸਕਦੇ ਹਨ। ਜਦੋਂ ਕਿਸੇ ਡਿਸ਼ ’ਚ ਮਗਜ਼, ਨਾਰੀਅਲ, ਘਿਓ, ਬਦਾਮ, ਖੋਇਆ ਪਾ ਕੇ ਬਣਾਇਆ ਜਾਂਦਾ ਹੈ ਤਾਂ ਬਹੁਤ ਸੁਆਦ ਬਣਦੀ ਹੈ। ਇਸ ਤਰ੍ਹਾਂ ਦੀਆਂ ਡਿਸ਼ ਸਰੀਰ ਦੀ ਕਮਜ਼ੋਰੀ ਦੂਰ ਕਰਦੀਆਂ ਹਨ ਅਤੇ ਭਾਰ ਵਧਾਉਣ ’ਚ ਵੀ ਸਹਾਇਕ ਹੁੰਦੀਆਂ ਹਨ।

Video Ad
Video Ad