Home ਸਿਹਤ ਭੁੱਖ ਘੱਟ ਲਗਦੀ ਐ ਤਾਂ ਖਾਓ ਅਮਰੂਦ

ਭੁੱਖ ਘੱਟ ਲਗਦੀ ਐ ਤਾਂ ਖਾਓ ਅਮਰੂਦ

0
ਭੁੱਖ ਘੱਟ ਲਗਦੀ ਐ ਤਾਂ ਖਾਓ ਅਮਰੂਦ

ਆਂਵਲਾ ਅਤੇ ਚੈਰੀ ਤੋਂ ਬਾਅਦ ਅਮਰੂਦ ਅਜਿਹਾ ਫਲ ਹੈ ਜਿਸ ’ਚ ਸਭ ਤੋਂ ਵੱਧ ਵਿਟਾਮਿਨ ਪਾਏ ਜਾਂਦੇ ਹਨ। ਇਸ ਫਲ ’ਚ 10.5 ਪ੍ਰਤੀਸ਼ਤ ਪ੍ਰੋਟੀਨ, 0.2 ਪ੍ਰਤੀਸ਼ਤ ਵਸਾ, 1.01 ਪ੍ਰਤੀਸ਼ਤ ਕੈਲਸ਼ੀਅਮ ਤੇ 0.2 ਪ੍ਰਤੀਸ਼ਤ ਵਿਟਾਮਿਨ ਬੀ ਮੌਜੂਦ ਹੁੰਦਾ ਹੈ।
ਅਮਰੂਦ ਬਹੁਤ ਹੀ ਗੁਣਕਾਰੀ ਫਲ ਹੈ। ਇਸ ਦੇ ਛਿਲਕੇ ’ਚ ਵਿਟਾਮਿਨ ਸੀ ਹੁੰਦਾ ਹੈ, ਤੇ ਜਿਵੇਂ ਜਿਵੇਂ ਇਹ ਪੱਕਦਾ ਹੈ ਵਿਟਾਮਿਨ ਦੀ ਮਾਤਰਾ ਲਗਾਤਾਰ ਵਧਦੀ ਜਾਂਦੀ ਹੈ। ਅਜਿਹੇ ’ਚ ਇੰਨ੍ਹੇ ਸਾਰੇ ਵਿਟਾਮਿਨ ਵਾਲਾ ਇਹ ਫਲ ਤੁਹਾਡੇ ਲਈ ਬਹੁਤ ਜਰੂਰੀ ਵੀ ਹੈ।
ਜੇਕਰ ਕਿਸੇ ਵਿਅਕਤੀ ਨੂੰ ਭੁੱਖ ਘੱਟ ਲੱਗਦੀ ਹੋਵੇ ਤਾਂ 10 ਗ੍ਰਾਮ ਅਮਰੂਦ ਦੇ ਤਾਜੇ ਪੱਤਿਆਂ ਦੇ ਰਸ ’ਚ 10 ਗ੍ਰਾਮ ਪੀਸੀ ਹੋਈ ਮਿਸ਼ਰੀ ਮਿਲਾਓ। ਇਸ ਨੂੰ ਹਰ ਰੋਜ਼ ਸਵੇਰੇ ਖਾਲੀ ਪੇਟ ਖਾਓ। ਅਜਿਹਾ ਲਗਾਤਾਰ 21 ਦਿਨ ਕਰਨ ਤੇ ਚੰਗੀ ਭੁੱਖ ਲੱਗੇਗੀ। ਸ਼ਰਾਬ ਦਾ ਨਸ਼ਾ ਜਿਆਦਾ ਹੋਣ ਤੇ ਅਮਰੂਦ ਖਾਣ ਜਾਂ ਫਿਰ ਅਮਰੂਦ ਦੇ ਪੱਤਿਆਂ ਦਾ ਰਸ ਪੀਣ ਨਾਲ ਨਸ਼ਾ ਘੱਟ ਹੋ ਜਾਵੇਗਾ। ਜੇਕਰ ਅੱਧਾ ਸਿਰ ਦਰਦ ਰਹਿੰਦਾ ਹੋਵੇ ਤਾਂ ਕੱਚੇ ਅਮਰੂਦ ਨੂੰ ਪੱਥਰ ਤੇ ਘਸਾ ਕੇ ਉਸ ਨੂੰ ਇੱਕ ਹਫਤਾ ਮੱਥੇ ਤੇ ਲੇਪ ਕਰੋ। ਇਸ ਨਾਲ ਸਿਰ ਦਰਦ ਨੂੰ ਰਾਹਤ ਮਿਲੇਗੀ। ਗਠੀਆ ਜਾਂ ਜੋੜਾਂ ਦੇ ਦਰਦ ਦਾ ਇਲਾਜ਼ ਵੀ ਇਸ ਅਮਰੂਦ ’ਚ ਛੁਪਿਆ ਹੈ। ਅਮਰੂਦ ਦੀਆਂ 4-5 ਮੁਲਾਇਮ ਜਿਹੀਆਂ ਪੱਤੀਆਂ ਲਓ। ਇਹਨਾਂ ਨੂੰ ਪੀਸ ਕੇ ਵਿੱਚ ਥੋੜਾ ਜਿਹਾ ਕਾਲਾ ਨਮਕ ਮਿਲਾ ਕੇ ਖਾਓ। ਇਸ ਨਾਲ ਗਠੀਏ ਦੇ ਦਰਦ ਨੂੰ ਰਾਹਤ ਮਿਲਦੀ ਹੈ।