ਕੈਨੇਡਾ ’ਚ ਚੱਕਰਾਂ ’ਚ ਪਏ ਵਰਕ ਪਰਮਿਟ ’ਚ ਵਾਧੇ ਦੀ ਉਡੀਕ ’ਚ ਬੈਠੇ ਪ੍ਰਵਾਸੀ

ਇੰਮੀਗ੍ਰੇਸ਼ਨ ਵਿਭਾਗ ਨੇ ਗਲਤ ਈਮੇਲ ਐਡਰੈਸ ’ਤੇ ਅਪਰੂਵਲ

Video Ad

ਹੁਣ ਸੁਧਾਰ ਲਈ ਮੰਗਿਆ ਸਮਾਂ

ਕਿਹਾ : ਸਹੀ ਈਮੇਲ ਦੀ ਉਡੀਕ ਕਰਨ ਲਈ ਕਿਹਾ

ਔਟਵਾ, 10 ਅਗਸਤ (ਹਮਦਰਦ ਨਿਊਜ਼ ਸਰਵਿਸ) : ਕੈਨੇਡਾ ਵਿੱਚ ਵਰਕ ਪਰਮਿਟ ਵਿੱਚ ਵਾਧੇ ਦੀ ਉਡੀਕ ਕਰ ਰਹੇ ਪ੍ਰਵਾਸੀਆਂ ਨੂੰ ਇੰਮੀਗ੍ਰੇਸ਼ਨ ਵਿਭਾਗ ਦੀ ਗਲਤੀ ਨੇ ਚੱਕਰਾਂ ਵਿੱਚ ਪਾ ਦਿੱਤਾ। ਦਰਅਸਲ, ਆਈਆਰਸੀਸੀ ਨੇ ਬੀਤੇ ਦਿਨੀਂ ਵਰਕ ਪਰਮਿਟ ਵਿੱਚ ਵਾਧੇ ਦੀਆਂ ਅਪਰੂਵਲ ਭੇਜੀਆਂ ਸਨ, ਜੋ ਕਿ ਗ਼ਲਤ ਈਮੇਲ ਐਡਰੈਸ ’ਤੇ ਚਲੀਆਂ ਗਈਆਂ। ਇਸ ਕਾਰਨ ਬਹੁਤ ਸਾਰੇ ਲੋਕ ਭੰਬਲਭੂਸੇ ਵਿੱਚ ਪੈ ਗਏ।
ਹਾਲਾਂਕਿ ਹੁਣ ਵਿਭਾਗ ਨੇ ਇਸ ਦੀ ਗ਼ਲਤੀ ਮੰਨਦਿਆਂ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਸਬੰਧਤ ਉਮੀਦਵਾਰਾਂ ਨੂੰ ਦੁਬਾਰਾ ਈਮੇਲ ਭੇਜੇਗਾ। ਇਸ ਦੇ ਲਈ ਉਨ੍ਹਾਂ ਨੂੰ ਉਡੀਕ ਕਰਨੀ ਪਏਗੀ। ਵਿਭਾਗ ਦੀ ਗਲ਼ਤੀ ਕਾਰਨ ਕਿਵੇਂ ਪ੍ਰੇਸ਼ਾਨ ਹੋ ਰਹੇ ਨੇ ਲੋਕ ਆਓ ਜਾਣਦੇ ਆਂ…
ਇੰਮੀਗ੍ਰੇਸ਼ਨ, ਰਫਿਊਜੀ ਐਂਡ ਸਿਟੀਜ਼ਨਸ਼ਿਪ ਕੈਨੇਡਾ (ਆਈਆਰਸੀਸੀ) ਨੇ ਬੀਤੇ ਦਿਨੀਂ ਨਵੀਂਆਂ ਹਦਾਇਤਾਂ ਜਾਰੀ ਕੀਤੀਆਂ ਸਨ। ਜਿਨ੍ਹਾਂ ਵਿੱਚ ਕਿਹਾ ਗਿਆ ਕਿ ਪੋਸਟ ਗਰੈਜੂਏਸ਼ਨ ਵਰਕ ਪਰਮਿਟ ਧਾਰਕ, ਜਿਨ੍ਹਾਂ ਦੇ ਪਰਮਿਟ ਦੀ ਮਿਆਦ ਖਤਮ ਹੋ ਚੁੱਕੀ ਹੈ ਜਾਂ ਖਤਮ ਹੋ ਜਾ ਰਹੀ ਹੈ, ਉਹ ਇਸ ਵਿੱਚ ਵਾਧਾ ਕਰਵਾ ਸਕਦੇ ਨੇ, ਪਰ ਇਸ ਦੇ ਲਈ ਯੋਗ ਉਮੀਦਵਾਰਾਂ ਨੂੰ ਈਮੇਲ ਭੇਜੀ ਜਾਵੇਗੀ, ਪਰ ਵਰਕ ਪਰਮਿਟ ਵਿੱਚ ਵਾਧੇ ਦੀਆਂ ਅਪਰੂਵਲ ਗ਼ਲਤ ਈਮੇਲ ਐਡਰੈਸ ’ਤੇ ਭੇਜ ਦਿੱਤੀਆਂ ਗਈਆਂ, ਜਿਸ ਕਾਰਨ ਬਹੁਤ ਸਾਰੇ ਲੋਕ ਭੰਬਲਭੂਸੇ ਵਿੱਚ ਪੈ ਗਏ।

Video Ad