ਵਿਜ਼ਟਰ ਵੀਜ਼ਾ ’ਤੇ ਕੈਨੇਡਾ ਆਏ ਪਰ ਕੰਮ ਕਰ ਰਹੇ ਪ੍ਰਵਾਸੀਆਂ ਨੂੰ ਮੁਲਕ ਛੱਡਣ ਦੇ ਹੁਕਮ

ਸੀ.ਬੀ.ਐਸ.ਏ. ਵੱਲੋਂ ਸੈਂਕੜੇ ਕਿਰਤੀਆਂ ਵਿਰੁੱਧ ਕਾਰਵਾਈ

Video Ad

ਕੈਲਗਰੀ, 18 ਜੁਲਾਈ (ਵਿਸ਼ੇਸ਼ ਪ੍ਰਤੀਨਿਧ) : ਵਿਜ਼ਟਰ ਵੀਜ਼ਾ ’ਤੇ ਕੈਨੇਡਾ ਆਉਣ ਮਗਰੋਂ ਕੰਮ ਕਰ ਰਹੇ ਸੈਂਕੜੇ ਪ੍ਰਵਾਸੀਆਂ ਨੂੰ ਤੁਰਤ ਮੁਲਕ ਛੱਡਣ ਦੇ ਹੁਕਮ ਦਿਤੇ ਗਏ ਹਨ।
ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਦੀ ਪੜਤਾਲ ਦੌਰਾਨ ਸਾਹਮਣੇ ਆਇਆ ਕਿ ਠੇਕੇ ’ਤੇ ਰੱਖੇ ਵਿਦੇਸ਼ੀ ਕਾਮੇ ਵਾਜਬ ਦਸਤਾਵੇਜ਼ਾਂ ਤੋਂ ਬਗ਼ੈਰ ਕੰਮ ਕਰ ਰਹੇ ਸਨ ਅਤੇ ਇਨ੍ਹਾਂ ਨੂੰ ਇਕ ਟੈਂਪਰੇਰੀ ਏਜੰਸੀ ਵੱਲੋਂ ਕੰਮ ’ਤੇ ਰੱਖਿਆ ਗਿਆ।
ਸੀ.ਬੀ.ਸੀ. ਵੱਲੋਂ ਪ੍ਰਕਾਸ਼ਤ ਰਿਪੋਰਟ ਵਿਚ ਪ੍ਰਵਾਸੀਆਂ ਦੇ ਨਾਂ ਜਨਤਕ ਨਹੀਂ ਕੀਤੇ ਗਏ ਪਰ ਇਨ੍ਹਾਂ ਨੇ ਆਪਣੀ ਪੂਰੀ ਕਹਾਣੀ ਬਿਆਨ ਕਰ ਦਿਤੀ। ਐਲਬਰਟਾ ਦੇ ਲੇਕ ਲੂਈਸ ਇਲਾਕੇ ਵਿਚ ਸਭ ਤੋਂ ਵੱਧ ਪ੍ਰਵਾਸੀ ਫੜੇ ਗਏ ਜਿਨ੍ਹਾਂ ਕੋਲ ਕੋਈ ਵਰਕ ਪਰਮਿਟ ਨਹੀਂ ਸੀ।

Video Ad