ਕੈਨੇਡਾ ਆ ਰਹੇ ਕੌਮਾਂਤਰੀ ਵਿਦਿਆਰਥੀਆਂ ਲਈ ਅਹਿਮ ਖ਼ਬਰ

ਟਿਊਸ਼ਨ ਫੀਸ ’ਚ ਛੋਟ ਦੇ ਰਿਹਾ ਐ ਕਿਊਬੈਕ
ਜਲਦ ਲਾਗੂ ਹੋਣਗੀਆਂ ਨਵੀਆਂ ਯੋਜਨਾਵਾਂ
ਮੌਂਟਰੀਅਲ, 28 ਜੁਲਾਈ (ਹਮਦਰਦ ਨਿਊਜ਼ ਸਰਵਿਸ) :
ਭਾਰਤ ਸਣੇ ਵੱਖ-ਵੱਖ ਦੇਸ਼ਾਂ ਤੋਂ ਸਟੱਡੀ ਵੀਜ਼ੇ ’ਤੇ ਕੈਨੇਡਾ ਪੜ੍ਹਨ ਜਾ ਰਹੇ ਕੌਮਾਂਤਰੀ ਵਿਦਿਆਰਥੀਆਂ ਨੂੰ ਪੜ੍ਹਾਈ ਲਈ ਮੋਟਾ ਖਰਚ ਕਰਨਾ ਪੈਂਦਾ ਹੈ।
ਉਨ੍ਹਾਂ ਨੂੰ ਸਥਾਨਕ ਵਿਦਿਆਰਥੀਆਂ ਦੇ ਮੁਕਾਬਲੇ ਜ਼ਿਆਦਾ ਫੀਸ ਅਦਾ ਕਰਨੀ ਪੈਂਦੀ ਹੈ, ਪਰ ਕੈਨੇਡਾ ਦਾ ਕਿਊਬੈਕ ਸੂਬਾ ਕੌਮਾਂਤਰੀ ਵਿਦਿਆਰਥੀਆਂ ਨੂੰ ਹੱਲਾਸ਼ੇਰੀ ਦੇਣ ਲਈ ਟਿਊਸ਼ਨ ਸਣੇ ਕਈ ਹੋਰ ਫੀਸਾਂ ਵਿੱਚ ਛੋਟ ਦੇਣ ਜਾ ਰਿਹਾ ਹੈ, ਜਿਸ ਨਾਲ ਪ੍ਰਵਾਸੀ ਵਿਦਿਆਰਥੀਆਂ ਨੂੰ ਕੁਝ ਰਾਹਤ ਮਿਲੇਗੀ। ਕਿਹੜੇ-ਕਿਹੜੇ ਦੇਸ਼ਾਂ ਦੇ ਵਿਦਿਆਰਥੀਆਂ ਨੂੰ ਮਿਲਣ ਜਾ ਰਹੀ ਐ ਇਹ ਛੋਟ ਆਓ ਜਾਣਦੇ ਆਂ…
ਆਮ ਤੌਰ ’ਤੇ ਕੈਨੇਡਾ ਆਉਣ ਵਾਲੇ ਕੌਮਾਂਤਰੀ ਵਿਦਿਆਰਥੀ ਜਦੋਂ ਕਿਊਬੈਕ ਸੂਬੇ ਵਿੱਚ ਆਉਂਦੇ ਨੇ ਤਾਂ ਇੱਥੇ ਡਿਗਰੀ ਪ੍ਰਾਪਤ ਕਰਨ ਅਤੇ ਕਿਸੇ ਪਬਲਿਕ ਕਾਲਜ ਵਿੱਚ ਦਾਖ਼ਲਾ ਲੈਣ ਲਈ ਉਨ੍ਹਾਂ ਨੂੰ ਸਥਾਨਕ ਵਿਦਿਆਰਥੀਆਂ ਦੇ ਮੁਕਾਬਲੇ ਵਿਸ਼ੇਸ਼ ਟਿਊਸ਼ਨ ਫੀਸਾਂ ਦਾ ਭੁਗਤਾਨ ਕਰਨਾ ਪੈਂਦਾ ਹੈ।
ਇਹ ਫੀਸ ਕੋਰਸ ਦੇ ਹਿਸਾਬ ਨਾਲ ਵੱਖ-ਵੱਖ ਹੁੰਦੀ ਹੈ, ਪਰ ਔਸਤਨ ਹਰੇਕ ਕੌਮਾਂਤਰੀ ਵਿਦਿਆਰਥੀ ਨੂੰ ਕਾਲਜ ਪੱਧਰ ’ਤੇ ਸਾਲਾਨਾ ਲਗਭਗ 17 ਹਜ਼ਾਰ ਡਾਲਰ ਅਤੇ ਅੰਡਰਗਰੈਜੂਏਟ ਪੱਧਰ ’ਤੇ 24 ਹਜ਼ਾਰ ਡਾਲਰ ਖਰਚ ਕਰਨੇ ਪੈਂਦੇ ਨੇ।

Video Ad
Video Ad