ਬਰੈਂਪਟਨ ’ਚ ਮਿਲਟਨ ਦਾ ਇਮਰਾਨ ਮਲਿਕ ਗ੍ਰਿਫ਼ਤਾਰ

ਡਰਾਈਵਿੰਗ ਸਿਖਾਉਂਦਿਆਂ ਜਿਨਸੀ ਸ਼ੋਸ਼ਣ ਕਰਨ ਦੇ ਲੱਗੇ ਦੋਸ਼

Video Ad

ਬਰੈਂਪਟਨ, 19 ਜੁਲਾਈ (ਹਮਦਰਦ ਨਿਊਜ਼ ਸਰਵਿਸ) : ਬਰੈਂਪਟਨ ’ਚ ਮਿਲਟਨ ਦੇ ਡਰਾਈਵਿੰਗ ਇੰਸਟਰੱਕਟਰ ਇਮਰਾਨ ਮਲਿਕ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ, ਜਿਸ ’ਤੇ ਡਰਾਈਵਿੰਗ ਸਿਖਾਉਂਦੇ ਸਮੇਂ 19 ਸਾਲਾ ਕੁੜੀ ਦਾ ਜਿਨਸੀ ਸ਼ੋਸ਼ਣ ਕਰਨ ਦੇ ਲੱਗੇ ਨੇ।
ਪੀਲ ਰੀਜਨਲ ਪੁਲਿਸ ਮੁਤਾਬਕ ਮਿਲਟਨ ਦਾ ਵਾਸੀ 45 ਸਾਲਾ ਇਮਰਾਨ ਮਲਿਕ ਬਰੈਂਪਟਨ ਦੇ ਇੱਕ ਡਰਾਈਵਿੰਗ ਸਕੂਲ ਵਿੱਚ ਮੁਲਾਜ਼ਮ ਸੀ, ਪਰ ਜਦੋਂ ਹੀ ਉਸ ’ਤੇ ਇੱਕ 19 ਸਾਲਾ ਕੁੜੀ ਨਾਲ ਜਿਨਸੀ ਸ਼ੋਸ਼ਣ ਦੇ ਦੋਸ਼ ਲੱਗੇ ਤਾਂ ਉਸ ਨੂੰ ਸਕੂਲ ਨੇ ਨੌਕਰੀ ਤੋਂ ਕੱਢ ਦਿੱਤਾ।
ਇਸ ਤੋਂ ਬਾਅਦ ਕੁੜੀ ਦੀ ਸ਼ਿਕਾਇਤ ’ਤੇ ਪੀਲ ਰੀਜਨਲ ਪੁਲਿਸ ਨੇ ਇਮਰਾਨ ਵਿਰੁੱਧ ਮਾਮਲਾ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ। ਉਸ ’ਤੇ ਜਿਨਸੀ ਸ਼ੋਸ਼ਣ ਦੇ ਦੋਸ਼ ਆਇਦ ਕੀਤੇ ਗਏ ਨੇ।

Video Ad