Home ਤਾਜ਼ਾ ਖਬਰਾਂ ਬਨੂੜ ਵਿਖੇ ਇਕੋ ਵੇਲੇ ਬਲੇ 7 ਜਣਿਆਂ ਦੇ ਸਿਵੇ

ਬਨੂੜ ਵਿਖੇ ਇਕੋ ਵੇਲੇ ਬਲੇ 7 ਜਣਿਆਂ ਦੇ ਸਿਵੇ

0
ਬਨੂੜ ਵਿਖੇ ਇਕੋ ਵੇਲੇ ਬਲੇ 7 ਜਣਿਆਂ ਦੇ ਸਿਵੇ

ਗੋਬਿੰਦ ਸਾਗਰ ਝੀਲ ਵਿਚ ਡੁੱਬਣ ਕਾਰਨ ਹੋਈ ਸੀ ਮੌਤ

ਨੌਜਵਾਨਾਂ ਦੀਆਂ ਦੇਹਾਂ ਪੁੱਜਣ ’ਤੇ ਹਰ ਸ਼ਖਸ ਦੀ ਅੱਖ ਹੋਈ ਨਮ

ਬਨੂੜ, 2 ਅਗਸਤ (ਵਿਸ਼ੇਸ਼ ਪ੍ਰਤੀਨਿਧ) : ਗੋਬਿੰਦ ਸਾਗਰ ਝੀਲ ਵਿਚ ਡੁੱਬੇ ਇਕੋ ਪਰਵਾਰ ਦੇ ਚਾਰ ਜੀਆਂ ਸਣੇ 7 ਜਣਿਆਂ ਦਾ ਅੱਜ ਬਨੂੜ ਵਿਖੇ ਅੰਤਮ ਸਸਕਾਰ ਕਰ ਦਿਤਾ ਗਿਆ। ਮੋਹਾਲੀ ਜ਼ਿਲ੍ਹੇ ਦੇ ਇਸ ਕਸਬੇ ਵਿਚ ਅੱਜ ਸੁੰਨ ਪਸਰੀ ਹੋਈ ਸੀ ਅਤੇ ਕੋਈ ਦੁਕਾਨ ਨਹੀਂ ਖੁੱਲ੍ਹੀ ਪਰ ਜਿਉਂ ਹੀ ਨੌਜਵਾਨਾਂ ਦੀਆਂ ਦੇਹਾਂ ਬਨੂੜ ਪੁੱਜੀਆਂ ਤਾਂ ਹਰ ਅੱਖ ਨਮ ਨਜ਼ਰ ਆਈ।
ਹਜ਼ਾਰਾਂ ਲੋਕਾਂ ਦੀ ਮੌਜੂਦਗੀ ਵਿਚ ਬਨੂੜ ਦੇ ਸ਼ਮਸ਼ਾਨ ਘਾਟ ਵਿਖੇ 7 ਸਿਵੇ ਇਕੋ ਵੇਲੇ ਬਾਲੇ ਗਏ। ਇਥੇ ਦਸਣਾ ਬਣਦਾ ਹੈ ਕਿ ਧਾਰਮਿਕ ਥਾਵਾਂ ਦੀ ਯਾਤਰਾ ਉਪ੍ਰੰਤ ਵਾਪਸ ਆ ਰਹੇ ਨੌਜਵਾਨ ਗੋਬਿੰਦ ਸਾਗਰ ਝੀਲ ਵਿਚ ਨਹਾਉਣ ਲੱਗੇ ਇਸੇ ਦੌਰਾਨ ਹਾਦਸਾ ਵਾਪਰ ਗਿਆ। ਮੰਜੇ ਦੇ ਮੋਹਤਾਜ ਸੁਰਜੀਤ ਰਾਮ ਉਪਰ ਦੁੱਖਾਂ ਦਾ ਪਹਾੜ ਟੁੱਟ ਪਿਆ। ਮਰਨ ਵਾਲਿਆਂ ਵਿਚੋਂ ਇਕ ਉਸ ਦਾ ਬੇਟਾ ਅਤੇ ਤਿੰਨ ਪੋਤੇ ਸਨ।