Home ਕੈਨੇਡਾ ਕੈਨੇਡਾ ’ਚ ਪ੍ਰਭਜੋਤ ਸਿੰਘ ਦੇ ਕਾਤਲ ਨੂੰ ਮਈ ’ਚ ਹੋਵੇਗੀ ਸਜ਼ਾ

ਕੈਨੇਡਾ ’ਚ ਪ੍ਰਭਜੋਤ ਸਿੰਘ ਦੇ ਕਾਤਲ ਨੂੰ ਮਈ ’ਚ ਹੋਵੇਗੀ ਸਜ਼ਾ

0
ਕੈਨੇਡਾ ’ਚ ਪ੍ਰਭਜੋਤ ਸਿੰਘ ਦੇ ਕਾਤਲ ਨੂੰ ਮਈ ’ਚ ਹੋਵੇਗੀ ਸਜ਼ਾ

ਨੋਵਾ ਸਕੋਸ਼ੀਆ ਦਾ 21 ਸਾਲਾ ਵਿਅਕਤੀ ਦੋਸ਼ੀ ਕਰਾਰ

ਟਰੂਰੋ (ਨੋਵਾ ਸਕੋਸ਼ੀਆ), 20 ਜਨਵਰੀ (ਹਮਦਰਦ ਨਿਊਜ਼ ਸਰਵਿਸ) : ਕੈਨੇਡਾ ’ਚ ਪੰਜਾਬੀ ਨੌਜਵਾਨ ਪ੍ਰਭਜੋਤ ਸਿੰਘ ਦੇ ਕਤਲ ਮਾਮਲੇ ਵਿੱਚ ਨੋਵਾ ਸਕੋਸ਼ੀਆ ਸੂਬੇ ਦੇ ਵਾਸੀ 21 ਸਾਲਾ ਵਿਅਕਤੀ ਨੂੰ ਦੋਸ਼ੀ ਕਰਾਰ ਦੇ ਦਿੱਤਾ ਗਿਆ ਤੇ ਹੁਣ ਮਈ ਮਹੀਨੇ ਵਿੱਚ ਉਸ ਨੂੰ ਸਜ਼ਾ ਸੁਣਾਈ ਜਾਵੇਗੀ। ਕੈਮਰੌਨ ਜੇਮਸ ਪ੍ਰੌਸਪਰ ’ਤੇ ਸੈਕਿੰਡ ਡਿਗਰੀ ਮਰਡਰ ਦੇ ਦੋਸ਼ ਆਇਦ ਕੀਤੇ ਗਏ ਸੀ ਤੇ ਬੀਤੇ ਸਾਲ 19 ਦਸੰਬਰ ਨੂੰ ਉਸ ਨੇ ਆਪਣਾ ਗੁਨਾਹ ਕਬੂਲ ਕਰ ਲਿਆ। ਇਸ ਦੇ ਚਲਦਿਆਂ ਕੋਰਟ ਨੇ ਪ੍ਰਭਜੋਤ ਦੇ ਕਤਲ ਕੇਸ ਵਿੱਚ ਉਸ ਨੂੰ ਦੋਸ਼ੀ ਕਰਾਰ ਦੇ ਦਿੱਤਾ ਤੇ ਹੁਣ 12 ਮਈ ਨੂੰ ਉਸ ਨੂੰ ਸਜ਼ਾ ਸੁਣਾਈ ਜਾਵੇਗੀ।