ਨਿਊਯਾਰਕ ’ਚ ਮਾਂ ਨੇ ਡਬੋ ਕੇ ਮਾਰੇ ਆਪਣੇ ਹੀ ਤਿੰਨ ਬੱਚੇ!

ਪੁਲਿਸ ਵੱਲੋਂ ਦੋਸ਼ ਆਇਦ

Video Ad

ਮਾਂ ਨੇ ਰਿਸ਼ਤੇਦਾਰਾਂ ਸਾਹਮਣੇ ਕਬੂਲ ਕੀਤਾ ਆਪਣਾ ਗੁਨਾਹ

ਸੈਕਰਾਮੈਂਟੋ, 18 ਸਤੰਬਰ (ਹੁਸਨ ਲੜੋਆ ਬੰਗਾ) : ਨਿਊਯਾਰਕ ਦੇ ਕੋਨੀ ਟਾਪੂ ਦੀ ਬੀਚ ’ਤੇ ਇਸ ਹਫਤੇ ਦੇ ਸ਼ੁਰੂ ਵਿਚ 3 ਬੱਚਿਆਂ ਦੀਆਂ ਲਾਸ਼ਾਂ ਮਿਲੀਆਂ ਸਨ। ਇਸ ਕੇਸ ਵਿੱਚ ਇਨ੍ਹਾਂ ਬੱਚਿਆਂ ਦੀ ਮਾਂ ਹੀ ਦੋਸ਼ਾਂ ਦੇ ਘੇਰੇ ਵਿੱਚ ਫਸ ਗਈ ਐ।
ਪੁਲਿਸ ਨੇ 30 ਸਾਲਾ ਇਸ ਮਹਿਲਾ ਵਿਰੁੱਧ ਬੱਚਿਆਂ ਨੂੰ ਡੁਬੋ ਕੇ ਮਾਰਨ ਸਣੇ ਕਈ ਧਾਰਾਵਾਂ ਤਹਿਤ ਦੋਸ਼ ਆਇਦ ਕੀਤੇ ਨੇ।ਜਾਂਚ-ਪੜਤਾਲ ਉਪਰੰਤ ਮਹਿਲਾ ਏਰਿਨ ਮੇਰਡੀ ਵਿਰੁੱਧ ਪਹਿਲਾ ਦਰਜਾ ਕਤਲ ਤੋਂ ਇਲਾਵਾ ਹਰੇਕ ਮਾਮਲੇ ਵਿਚ ਦੂਸਰਾ ਦਰਜਾ ਕਤਲ ਤੇ ਮਨੁੱਖੀ ਜੀਵਨ ਪ੍ਰਤੀ ਬੇਰਹਿਮੀ ਵਰਤਣ ਦੇ ਦੇਸ਼ਾਂ ਤਹਿਤ ਮਾਮਲਾ ਦਰਜ ਕੀਤਾ ਗਿਆ। ਨਿਊਯਾਰਕ ਪੁਲਿਸ ਵਿਭਾਗ ਦੇ ਅਫਸਰਾਂ ਨੇ ਇਸ ਮਗਰੋਂ ਉਸ ਨੂੰ ਅਦਾਲਤ ਵਿਚ ਪੇਸ਼ ਕਰ ਦਿੱਤਾ।
ਇਸ ਮਹਿਲਾ ਨੂੰ ਬਰੁਕਲਿਨ ਕ੍ਰਿਮੀਨਲ ਅਦਾਲਤ ਵਿਚ ਪੇਸ਼ ਕੀਤਾ ਗਿਆ, ਜਿੱਥੇ ਜੱਜ ਨੇ ਵਾਪਿਸ ਉਸ ਨੂੰ ਪੁਲਿਸ ਹਿਰਾਸਤ ਵਿਚ ਭੇਜ ਦਿੱਤਾ। ਪੇਸ਼ੀ ਦੌਰਾਨ ਜੱਜ ਅਰਚਨਾ ਰਾਓ ਨੇ ਕੁਝ ਸਵਾਲ ਪੁੱਛੇ ਜਿਸ ਦਾ ਉਸ ਨੇ ਜਵਾਬ ਕੇਵਲ ਹਾਂ ਵਿਚ ਦਿੱਤਾ।

Video Ad