Home ਕਾਰੋਬਾਰ ਉਨਟਾਰੀਓ ’ਚ 13 ਬਿਮਾਰੀਆਂ ਦੇ ਇਲਾਜ ਲਈ ਡਾਕਟਰਾਂ ਕੋਲ ਨਹੀਂ ਪਵੇਗਾ ਜਾਣਾ

ਉਨਟਾਰੀਓ ’ਚ 13 ਬਿਮਾਰੀਆਂ ਦੇ ਇਲਾਜ ਲਈ ਡਾਕਟਰਾਂ ਕੋਲ ਨਹੀਂ ਪਵੇਗਾ ਜਾਣਾ

0
ਉਨਟਾਰੀਓ ’ਚ 13 ਬਿਮਾਰੀਆਂ ਦੇ ਇਲਾਜ ਲਈ ਡਾਕਟਰਾਂ ਕੋਲ ਨਹੀਂ ਪਵੇਗਾ ਜਾਣਾ

1 ਜਨਵਰੀ ਤੋਂ ਫ਼ਾਰਮਾਸਿਸਟ ਦਵਾਈਆਂ ਦੇ ਸਕਣਗੇ

ਟੋਰਾਂਟੋ, 30 ਦਸੰਬਰ (ਵਿਸ਼ੇਸ਼ ਪ੍ਰਤੀਨਿਧ) : ਉਨਟਾਰੀਓ ਵਾਸੀਆਂ ਨੂੰ 1 ਜਨਵਰੀ ਤੋਂ 13 ਸਾਧਾਰਣ ਬਿਮਾਰੀਆਂ ਦੇ ਇਲਾਜ ਵਾਸਤੇ ਡਾਕਟਰ ਕੋਲ ਨਹੀਂ ਜਾਣਾ ਪਵੇਗਾ ਅਤੇ ਫ਼ਾਰਮਾਸਿਸਟ ਹੀ ਦਵਾਈਆਂ ਦੇ ਸਕਣਗੇ। ਅੱਖਾਂ ਦੀ ਲਾਲੀ, ਤੇਜ਼ਾਬ ਬਣਨ, ਬੁੱਲ੍ਹ ਫਟਣ ਅਤੇ ਕੀੜਾ-ਮਕੌੜਾ ਲੜਨ ਵਰਗੀਆਂ ਸਮੱਸਿਆਵਾਂ ਦਾ ਇਲਾਜ ਕਰਨ ਦਾ ਅਧਿਕਾਰ ਫ਼ਾਰਮਾਸਿਸਟਾਂ ਨੂੰ ਦਿਤਾ ਗਿਆ ਹੈ। ਧੂੜ-ਮਿੱਟੀ ਜਾਂ ਪਾਲਤੂ ਜਾਨਵਰਾਂ ਤੋਂ ਹੋਣ ਵਾਲੀ ਸਾਧਾਰਣ ਐਲਰਜੀ ਅਤੇ ਸਾਧਾਰਣ ਮੋਚ ਦੇ ਇਲਾਜ ਵਾਸਤੇ ਵੀ ਫ਼ਾਰਮਾਸਿਸਟਾਂ ਨੂੰ ਦਵਾਈ ਦੇਣ ਦਾ ਅਧਿਕਾਰ ਦਿਤਾ ਗਿਆ ਹੈ।