ਵੱਧ ਰਿਹਾ ਮੋਟਾਪਾ ਸਿਹਤ ਲਈ ਨੁਕਸਾਨਦੇਹ

ਅੱਜ ਜੇਕਰ ਆਪਾਂ ਆਪਣੀ ਸਿਹਤ ਵੱਲ ਧਿਆਨ ਮਾਰੀਏ ਤਾਂ ਵੱਧ ਰਿਹਾ ਮੋਟਾਪਾ ਵੀ ਕਿਸੇ ਬਿਮਾਰੀ ਤੋਂ ਘੱਟ ਨਹੀ ਹੁੰਦਾ।ਜੋ ਅੱਜ ਦੇ ਸਮੇ ਵਿੱਚ ਬਹੁਤ ਹੀ ਚਿੰਤਾ ਦਾ ਵਿਸ਼ਾ ਅਤੇ ਘਾਤਕ ਰੂਪ ਧਾਰ ਰਿਹਾ ਹੈ। ਆਪਣੇ ਪੰਜਾਬ ਵਿੱਚ ਤਾਂ ਖਾਸਕਰ ਹੋਰਨਾ ਰਾਜਾ ਨਾਲੋ ਵੀ ਵੱਧ ਵੱਧਦਾ ਜਾ ਰਿਹਾ ਹੈ ਮੋਟਾਪਾ।ਇਹ ਮੋਟਾਪਾ ਤਾਂ ਕਹਿ ਲਵੋ ਕਿ ਸਾਰੀਆਂ ਬਿਮਾਰੀਆ ਦਾ ਮੁੱਖ ਕਾਰਨ ਹੀ ਹੈ ਜੀ॥ਆਉ ਅੱਜ ਝਾਤ ਮਾਰੀਏ ਵੱਧ ਰਹੇ ਮੋਟਾਪੇ ਦੇ ਕਾਰਨ ਕੀ ਹਨ?
ਮੇਰੇ ਹਿਸਾਬ ਨਾਲ ਤਾਂ ਕਾਰਨ ਇੱਕ ਨਹੀ ਬਹੁਤ ਹਨ ਇਸਦੇ ਜਿਵੇ ਫਾਸਟ ਫੁੂਡ,ਨੌਨ ਵੈੱਜ,ਚਾਇਨਜ਼ ਫੁਡ,ਜਿਆਦਾ ਤਲਿਆ ਭੋਜਨ,ਰੋਜਾਨਾ ਸ਼ਰਾਬ ਦਾ ਸੇਵਨ ਅਤੇ ਸਭ ਤੋਂ ਮੁੱਖ ਕਾਰਨ ਹੈ ਵਿਹਲਾ ਰਹਿਣਾ ਜਾਂ ਕਹਿ ਲਵੋ ਜਿੰਨੀ ਕੈਲੋਰੀ ਆਪਾਂ ਭੋਜਨ ਦਾ ਸੇਵਨ ਕਰਕੇ ਲੈਦੇਂ ਹਾਂ ਉਨੰੀ ਖਪਤ ਨਾ ਕਰਨਾ ।ਕਿਉਕਿ ਅੱਜ ਦੀ ਨਵੀਂ ਪੀੜੀ ਕਿਸੇ ਕੰਮ ਨੂੰ ਤਾਂ ਹੱਥ ਲਾਕੇ ਰਾਜੀ ਨਹੀ ਅਤੇ ਖਾਣਾ,ਪੀਣਾ ਹੋਵੇ ਹਰ ਸਮੇ ਬਾਦਸ਼ਾਹਾ ਵਾਲਾ ਜ੍ਹਰਾ ਸੋਚੋ ਭਲੇਮਾਣਸੋ ਖਾ ਕੇ ਹਜਮ ਵੀ ਤਾਂ ਕਿਸੇ ਤਰੀਕੇ ਹੋਣਾ ਚਾਹੀਦਾ।ਇੱਕ ਥਾਂ ਤੇ ਤਾਂ ਖੜੀ ਕਿਸੇ ਵੀ ਮਸ਼ੀਨਰੀ ਨੂੰ ਜੰਗ ਲੱਗ ਜਾਦੀ ਹੈ।ਅਜੇ ਪੁਰਾਣੇ ਬਜੁਰਗ ਹੁਣ ਵਾਲਿਆਂ ਨਾਲੋ ਕਈ ਗੁਣਾ ਚੰਗੇ ਸੀ ਕਿਉਕਿ ਇੱਕ ਤਾਂ ਨਸ਼ਾ ਕੋਈ ਵਿਰਲਾ ਹੀ ਕਰਦਾ ਸੀ ਅਤੇ ਬਹੁਤਿਆ ਨੂੰ ਤਾਂ ਨਸ਼ੇ ਬਾਰੇ ਸੋਚਣਾ ਵੀ ਪਾਪ ਲੱਗਦਾ ਹੁੰਦਾ ਸੀ,ਫਾਸਟ ਫੁਡ ਨਹੀ ਸਨ ਘਰਦੀਆਂ ਖੁਰਾਕਾ ਸਨ ਜਿਸ ਵਿੱਚ ਦੁੱਧ,ਦਹੀ,ਮੱਖਣ,ਲੱਸੀ,ਕਣਕ,ਬਾਜਰਾ,ਮੱਕੀ ਦੀ ਮਿੱਸੀ ਰੋਟੀ ਖਾਦੇ ਅਤੇ ਆਪਣੇ ਖੇਤਾਂ ਵਿੱਚ ਬਿਨਾਂ ਰੇਹ,ਸਪਰੇਹ ਤੋਂ ਉਗਾਈਆ ਦਾਲਾਂ ਮੋਠ,ਮੂੰਗੀ,ਮਾਂਹ ਛੋਲੇ ਆਦਿ ਬਣਾ ਕੇ ਖਾਦੇ ਸਨ।ਅਤੇ ਹੱਡ ਭੰਨਵੀਂ ਮਿਹਨਤ ਕਰਦੇ ਸਨ ਤਾਂਕਿ ਸਰੀਰਕ ਤੰਦਰੁਸਤੀ ਬਣੀ ਰਹੇ।ਇਸ ਤ੍ਹਰਾ ਮੋਟਾਪਾ ਵੀ ਕੋਹਾ ਦੂਰ ਹੀ ਰਹਿੰਦਾ ਸੀ ਅਤੇ ਸਰੀਰ ਬਿਮਾਰੀਆ ਤੋ ਵੀ ਬਚਿਆ ਰਹਿੰਦਾ ਸੀ॥ਅੋਰਤਾਂ ਵੀ ਆਪਣੇ ਹਿੱਸੇ ਦੇ ਕੰਮ ਹੱਥੀ ਹੀ ਕਰਦੀਆ ਸਨ।ਪਰ ਅੱਜ ਦੇ ਮਸ਼ੀਨੀ ਯੁੱਗ ਨੇ ਸਾਰੇ ਕੰਮ ਸੁਖਾਲੇ ਕਰ ਦਿੱਤੇ ਹਨ। ਪਹਿਲੀ ਗੱਲ ਤਾਂ ਹਰ ਕੋਈ ਚਹੁੰਦਾ ਹੈ ਕਿ ਸਾਰਾ ਕੰਮ ਮਸ਼ੀਨਾਂ ਤੋਂ ਹੀ ਲਿਆ ਜਾਵੇ ਭਵੇਂ ਉਹ ਕੰਮ ਰਸੋਈ ਦਾ ਹੋਵੇ ਜਾਂ ਸਾਫ ਸਫਾਈ ਕੱਪੜੇ ਵਗੈਰਾ ਧੋਣ ਦਾ ਹੋਵੇ ਜਾਂ ਫਿਰ ਆਦਮੀਆਂ ਦੇ ਖੇਤੀ ਬਾੜੀ ਨਾਲ ਸੰਬਿਧਤ ਹੋਵੇ। ਹਰ ਕੰਮ ਲਈ ਬਜਾਰ ਵਿੱਚ ਇਹੋ ਜਿਹੀਆਂ ਮਸ਼ੀਨਾ ਉਪਲਬਦ ਹਨ। ਇਹ ਸਭ ਚੀਜ਼ਾ ਕੁਛ ਹੱਦ ਤੱਕ ਤਾਂ ਸਹੀ ਵੀ ਹਨ ਕਿਉਕਿ ਨੌਕਰੀ ਪੇਸ਼ਾ ਅੋਰਤਾ ਨੂੰ ਜਿਵੇ ਦਫਤਰ ਤੋਂ ਆਕੇ ਕੰਮ ਕਾਰ ਕਰਨੇ ਆਸਾਨ ਹੋ ਜਾਂਦੇ ਹਨ ਅਤੇ ਟਾਇਮ ਦੀ ਬਚੱਤ ਵੀ ਹੋ ਜਾਦੀ ਹੀ ਜੀ।ਫਿਰ ਵੀ ਕਈ ਅੋਰਤਾਂ ਆਪਣੇ ਘਰਾਂ ਦੀ ਸਫਾਈ,ਕੱਪੜੇ ਵਗੈਰਾ ਧੋਣ ਲਈ ਕਮੰ ਵਾਲੀ ਮਾਈ ਰੱਖਣੀ ਪਸੰਦ ਕਰਦੀਆਂ ਹਨ ਅਤੇ ਆਪ ਸਾਰੀ,ਸਾਰੀ ਦਿਹਾੜੀ ਟੀਵੀ ਸੀਰੀਅਲ ਵੇਖਦੀਆਂ ਹਨ ਤੇ ਫਿਰ ਸੀਰੀਅਲ ਦੀ ਨਕਲ ਕਰਕੇ ਘਰ ,ਪ੍ਰੀਵਾਰ ਵਿੱਚ ਵਿਵਾਦ ਵੀ ਖੜਾ ਕਰਦੀਆ ਹਨ। ਜਿਸ ਨਾਲ ਦੂਹਰਾ ਨੁਕਸਾਨ ਹੋ ਜਾਦਾ ਹੈ ਜੀ।ਇਸ ਤ੍ਹਰਾ ਡਾਕਟਰਾਂ ਦੇ ਗੇੜੇ ਵੀ ਬਹੁਤ ਲੱਗਦੇ ਹਨ ਅਤੇ ਕੰਮ ਵਾਲੀ ਮਾਈ ਨੇ ਤਾਂ ਆਪਣੀ ਮਿਹਨਤ ਦੇ ਪੈਸੇ ਲੈਣੇ ਹੀ ਹੋਏ ।ਇਹ ਸਭ ਕੁਝ ਮੋਟਾਪੇ ਦੇ ਨਾਲ,ਨਾਲ ਅੱਜ ਦੀ ਨਵੀਂ ਪੀੜੀ ਨੂੰ ਚਿੰਬੜ ਗਿਆ ਹੈ ਜੀ ਜਿਸ ਤੋਂ ਖਹਿੜਾ ਛਡਵਾਉਣਾ ਬਹੁਤ ਮੁਸ਼ਕਿਲ ਹੈ ਜੀ।ਸੋ ਜੇਕਰ ਮੋਟਾਪੇ ਜਿਹੀ ਖਾਤਕ ਬਿਮਾਰੀ ਤੋਂ ਬਚਣਾ ਚੁੰਹਦੇ ਹੋ ਤਾਂ ਸਭ ਤੋਂ ਪਹਿਲਾ ਆਪਣੇ ਬੁਜਰਗਾ ਦੇ ਕਹੇ ਤੇ ਅਮਲ ਕਰਕੇ ਆਪਣੇ ਕਾਰੋਬਾਰ ਆਪ ਸੰਭਾਂਲੋ,ਹੱਥੀ ਕੰਮ ਕਰਨ ਨੂੰ ਪਹਿਲ ਦਿਉ ।ਘਰੇ ਬਣੀਆਂ ਚੀਜ਼ਾ ਖਾਣ ਨੂੰ ਪਹਿਲ ਦਿਉ ਫਲ ,ਫਲਾਂ ਦਾ ਰਸ,ਨਿੰਬੂ ਪਾਣੀ,ਦੁੱਧ,ਦਹੀਂ ਜਿਹੀਆਂ ਚੀਜ਼ਾ ਆਪਣੀ ਰੋਜ਼ਾਨਾ ਦੀ ਖੁਰਾਕ ਵਿੱਚ ਸ਼ਾਮਲ ਕਰੋ,ਨਸ਼ਿਆਂ ਤੋਂ ਬਚੋ,ਵੱਡਿਆ ਦਾ ਸਤਿਕਾਰ ਕਰੋ, ਸੁਭਾ ਸਵੇਰੇ ਜਾਗੋ ,ਤਾਜ਼ੇ ਪਾਣੀ ਨਾਲ ਇਸ਼ਨਾਨ ਕਰੋ ਅਤੇ ਆਪਣੇ ਦਿਨ ਦੀ ਸ਼ੁਰੂਆਤ ਭਜਨ ਬੰਦਗੀ ਅਤੇ ਚੰਗੀ ਸੋਚ ਨਾਲ ਕਰੋ । ਜਾਂ ਫਿਰ ਆਪਣੇ ਪੂਰੇ ਦਿਨ ਵਿੱਚੋ ਕੁਝ ਪਲ ਨਾਮਸਿਮਰਨ,ਮੈਡੀਟੇਸ਼ਨ,ਸਵੇਰ ਦੀ ਸੈਰ,ਕਸਰਤ ਜਿਹੇ ਕਾਰਜਾ ਨੁੰ ਦਿਉ ਅਤੇ ਆਪਣੇ ਖਾਣ ਪੀਣ ਦਾ ਖਾਸ ਧਿਆਨ ਰੱਖੋ।ਤਾਂਕਿ ਅਨੇਕਾ ਰੋਗਾ ਤੋਂ ਬਚ ਸਿਹਤਮੰਦ ਜਿੰਦਗੀ ਬਤੀਤ ਕਰ ਸਕੋ ਅਤੇ ਮੋਟਾਪੇ ਤੋਂ ਸਦਾ ਲਈ ਛੁਟਕਾਰਾ ਪਾ ਸਕੋ। ਪਰਮਜੀਤ ਕੌਰ ਸੋਢੀ ਭਗਤਾ ਭਾਈ ਕਾ, ਮੋ : 94786 58384

Video Ad
Video Ad