
ਜੁਰਮ ਕੀਤਾ ਕਬੂਲ, ਹੋ ਸਕਦੀ ਐ 20 ਸਾਲ ਕੈਦ ਦੀ ਸਜ਼ਾ
ਵਾਸ਼ਿੰਗਟਨ, 5 ਅਗਸਤ (ਹਮਦਰਦ ਨਿਊਜ਼ ਸਰਵਿਸ) : ਭਾਰਤੀ ਲੋਕ ਸਖ਼ਤ ਮਿਹਨਤ ਕਰਕੇ ਵਿਦੇਸ਼ਾਂ ਵਿੱਚ ਚੰਗਾ ਨਾਮਣਾ ਖੱਟ ਰਹੇ ਨੇ, ਪਰ ਕੁਝ ਕੁ ਲੋਕਾਂ ਦੇ ਗ਼ਲਤ ਕੰਮਾਂ ਕਾਰਨ ਪੂਰੇ ਭਾਈਚਾਰੇ ਨੂੰ ਨਮੋਸ਼ੀ ਝੱਲਣੀ ਪੈਂਦੀ ਹੈ।
ਤਾਜ਼ਾ ਮਾਮਲਾ ਅਮਰੀਕਾ ਤੋਂ ਸਾਹਮਣੇ ਆਇਆ ਹੈ, ਜਿੱਥੇ ਇੱਕ ਭਾਰਤੀ ਨਾਗਰਿਕ ਅਮਰੀਕੀ ਬਜ਼ੁਰਗਾਂ ਨਾਲ ਠੱਗੀਆਂ ਮਾਰਦਾ ਸੀ। ਉਸ ਨੇ ਹੁਣ ਆਪਣਾ ਜੁਰਮ ਕਬੂਲ ਕਰ ਲਿਆ ਹੈ। ਇਸ ਦੇ ਚਲਦਿਆਂ ਉਸ ਨੂੰ 20 ਸਾਲ ਕੈਦ ਦੀ ਸਜ਼ਾ ਹੋ ਸਕਦੀ ਹੈ।
ਅਦਾਲਤੀ ਦਸਤਾਵੇਜ਼ਾਂ ਮੁਤਾਬਕ ਅਪ੍ਰੈਲ 2020 ਤੋਂ ਅਗਸਤ 2021 ਤੱਕ 29 ਸਾਲ ਦੇ ਆਸ਼ੀਸ਼ ਬਜਾਜ ਅਤੇ ਉਸ ਦੇ ਕੁਝ ਸਾਥੀ ਅਮਰੀਕੀ ਬਜ਼ੁਰਗਾਂ ਨਾਲ ਠੱਗੀਆਂ ਮਾਰਦੇ ਸੀ। ਉਨ੍ਹਾਂ ਨੇ ਆਪਣੇ ਆਪ ਨੂੰ ਵੱਖ-ਵੱਖ ਬੈਂਕਾਂ, ਆਨਲਾਈਨ ਰਿਟੇਲਰ ਅਤੇ ਆਨਲਾਈਨ ਪੇਮੈਂਟ ਕੰਪਨੀਆਂ ਦਾ ਧੋਖਾਧੜੀ ਰੋਕੂ ਮਾਹਰ ਦੱਸਦੇ ਹੋਏ ਬਹੁਤ ਸਾਰੇ ਬਜ਼ੁਰਗ ਨੂੰ ਨਿਸ਼ਾਨਾ ਬਣਾਇਆ।
ਬਜਾਜ ਅਤੇ ਉਸ ਦੇ ਸਾਥੀਆਂ ਨੇ ਪਹਿਲਾਂ ਬਜ਼ੁਰਗਾਂ ਕੋਲੋਂ ਆਪਣੇ ਬੈਂਕ ਖਾਤਿਆਂ ਵਿੱਚ ਪੈਸੇ ਪਵਾਏ ਅਤੇ ਕਥਿਤ ਸਟਿੰਗ ਅਪ੍ਰੇਸ਼ਨ ਤੋਂ ਕੁਝ ਦਿਨ ਬਾਅਦ ਉਨ੍ਹਾਂ ਦੇ ਪੈਸੇ ਵਾਪਸ ਕਰਨ ਦਾ ਝੂਠਾ ਵਾਅਦਾ ਕੀਤਾ।