Home ਅਮਰੀਕਾ ਅਮਰੀਕਾ ’ਚ ਭਾਰਤੀ ਮੂਲ ਦੀ ਅਰੁਣਾ ਮਿਲਰ ਨੇ ਸਿਰਜਿਆ ਇਤਿਹਾਸ

ਅਮਰੀਕਾ ’ਚ ਭਾਰਤੀ ਮੂਲ ਦੀ ਅਰੁਣਾ ਮਿਲਰ ਨੇ ਸਿਰਜਿਆ ਇਤਿਹਾਸ

0
ਅਮਰੀਕਾ ’ਚ ਭਾਰਤੀ ਮੂਲ ਦੀ ਅਰੁਣਾ ਮਿਲਰ ਨੇ ਸਿਰਜਿਆ ਇਤਿਹਾਸ

ਮੈਰੀਲੈਂਡ ਸੂਬੇ ਦੀ ਲੈਫ਼ਟੀਨੈਂਟ ਗਵਰਨਰ ਵਜੋਂ ਸਹੁੰ ਚੁੱਕੀ

ਐਨਾਪੌਲਿਸ, ਮੈਰੀਲੈਂਡ, 19 ਜਨਵਰੀ (ਵਿਸ਼ੇਸ਼ ਪ੍ਰਤੀਨਿਧ) : ਅਮਰੀਕਾ ਵਿਚ ਭਾਰਤੀ ਮੂਲ ਦੀ ਅਰੁਣ ਮਿਲਰ ਨੇ ਇਤਿਹਾਸ ਸਿਰਜ ਦਿਤਾ ਜਦੋਂ ਉਨ੍ਹਾਂ ਨੇ ਮੈਰੀਲੈਂਡ ਸੂਬੇ ਦੀ ਉਪ ਰਾਜਪਾਲ ਵਜੋਂ ਅਹੁਦਾ ਸੰਭਾਲ ਲਿਆ। 58 ਸਾਲ ਦੀ ਅਰੁਣਾ ਮਿਲਰ ਨੇ ਆਪਣੀ ਸਫ਼ਲਤਾ ਦਾ ਸਿਹਰਾ ਆਪਣੇ ਪਰਵਾਰ ਨੂੰ ਦਿਤਾ ਅਤੇ ਭਗਵਤ ਗੀਤਾ ’ਤੇ ਹੱਥ ਰੱਖ ਕੇ ਸਹੁੰ ਚੁੱਕੀ। ਅਰੁਣਾ ਮਿਲਰ ਦਾ ਜਨਮ ਹੈਦਾਰਾਬਾਦ ਸ਼ਹਿਰ ਵਿਚ ਹੋਇਆ ਅਤੇ ਉਹ 1972 ਵਿਚ ਆਪਣੇ ਪਰਵਾਰ ਨਾਲ ਅਮਰੀਕਾ ਆ ਗਏ।