ਭੂਤਰੇ ਸਾਨ੍ਹ ਨਾਲ ਭਿੜ ਗਈ ਐਲਬਰਟਾ ਤੋਂ ਭਾਰਤੀ ਮੂਲ ਦੀ ਵਿਧਾਇਕ

ਨੌਜਵਾਨ ਦੀ ਜਾਨ ਬਚਾਉਣ ਲਈ ਦਿਖਾਈ ਬਹਾਦਰੀ

Video Ad

ਚੈਸਟਰਮੇਅਰ-ਸਟ੍ਰੈਥਮੋਰ ਤੋਂ ਵਿਧਾਇਕ ਹੈ ਲੀਲਾ ਅਹੀਰ

ਐਡਮਿੰਟਨ, 2 ਅਗਸਤ (ਵਿਸ਼ੇਸ਼ ਪ੍ਰਤੀਨਿਧ) : ਕੈਨੇਡਾ ਵਿਚ ਭਾਰਤੀ ਮੂਲ ਦੀ ਐਮ.ਐਲ.ਏ. ਇਕ ਨੌਜਵਾਨ ਦੀ ਜਾਨ ਬਚਾਉਣ ਲਈ ਭੂਤਰੇ ਸਾਨ੍ਹ ਨਾਲ ਭਿੜ ਗਈ। ਐਲਬਰਟਾ ਦੇ ਚੈਸਟਰਮੇਅਰ-ਸਟ੍ਰੈਥਮੋਰ ਹਲਕੇ ਤੋਂ ਵਿਧਾਇਕ ਲੀਲਾ ਅਹੀਰ ਨੇ ਦੱਸਿਆ ਕਿ ਬੁਲਜ਼ ਇਵੈਂਟ ਦੌਰਾਨ ਜਦੋਂ ਸਾਨ੍ਹ ਨੇ ਨੌਜਵਾਨ ’ਤੇ ਹਮਲਾ ਕੀਤਾ ਤਾਂ ਉਨ੍ਹਾਂ ਅੰਦਰ ਮਾਂ ਦੇ ਜਜ਼ਬੇ ਨੇ ਜ਼ੋਰ ਮਾਰਿਆ ਅਤੇ ਉਨ੍ਹਾਂ ਨੇ ਬਗੈਰ ਕਿਸੇ ਘਬਰਾਹਟ ਤੋਂ ਸਾਨ੍ਹ ਨੂੰ ਰੋਕਣਾ ਸ਼ੁਰੂ ਕਰ ਦਿਤਾ। ਇਹ ਘਟਨਾ ਸਟ੍ਰੈਥਮੋਰ ਸਟੈਂਪੀਡ ਵਿਖੇ ਬੁਲਜ਼ ਇਵੈਂਟ ਦੌਰਾਨ ਵਾਪਰੀ।
ਇਹ ਇਵੈਂਟ 2003 ਤੋਂ ਲਗਾਤਾਰ ਇਥੇ ਕਰਵਾਇਆ ਜਾ ਰਿਹਾ ਹੈ। ਲੀਲਾ ਅਹੀਰ ਨੇ ਕਿਹਾ ਕਿ ਨੌਜਵਾਨ ਦੀ ਜਾਨ ਜਾ ਸਕਦੀ ਸੀ ਅਤੇ ਉਸ ਨੂੰ ਬਚਾਉਣ ਲਈ ਬੈਰੀਕੇਡ ਟੱਪ ਦੇ ਅੰਦਰ ਆਏ।
ਸਾਨ੍ਹ ਨੂੰ ਰੋਕਣਾ ਸੌਖਾ ਨਹੀਂ ਸੀ, ਇਹ ਇਸ ਤਰ੍ਹਾਂ ਸੀ ਜਿਵੇਂ ਕਾਰ ਨੂੰ ਧੱਕਾ ਲਾ ਰਹੇ ਹੋਈਏ। ਲੀਲਾ ਅਹੀਰ ਦੇ ਮਦਦ ਲਈ ਪਹੁੰਚਣ ਉਪ੍ਰੰਤ ਕਈ ਹੋਰ ਲੋਕ ਵੀ ਪਹੁੰਚ ਗਏ ਅਤੇ ਨੌਜਵਾਨ ਨੂੰ ਸੁਰੱਖਿਅਤ ਬੈਰੀਕੇਡ ਦੇ ਦੂਜੇ ਪਾਸੇ ਲਿਜਾਇਆ ਗਿਆ।

Video Ad