ਕੈਨੇਡਾ ਦੀ ਝੀਲ ਵਿਚ ਡੁੱਬਿਆ ਭਾਰਤੀ ਨੌਜਵਾਨ

ਐਡਮਿੰਟਨ ਦੇ ਸਚਿਨ ਕਦਮ ਵਜੋਂ ਹੋਈ ਸ਼ਨਾਖ਼ਤ

Video Ad

ਐਡਮਿੰਟਨ, 28 ਜੁਲਾਈ (ਰਾਗ ਗੋਗਨਾ ਅਤੇ ਕੁਲਤਰਨ ਪਧਿਆਣਾ) : ਕੈਨੇਡਾ ਦੇ ਐਡਮਿੰਟਨ ਸ਼ਹਿਰ ਨੇੜੇ ਇਕ ਝੀਲ ਵਿਚ ਪੈਡਲ ਬੋਰਡਿੰਗ ਕਰ ਰਹੇ ਭਾਰਤੀ ਨੌਜਵਾਨ ਦੀ ਡੁੱਬਣ ਕਾਰਨ ਮੌਤ ਹੋ ਗਈ। ਨੌਜਵਾਨ ਦੀ ਸ਼ਨਾਖ਼ਤ ਸਚਿਨ ਕਦਮ ਵਜੋਂ ਕੀਤੀ ਗਈ ਹੈ ਜੋ ਆਪਣੇ ਪਿੱਛੇ ਪਤਨੀ ਅਤੇ ਬੇਟੀ ਛੱਡ ਗਿਆ ਹੈ।
ਆਰ.ਸੀ.ਐਮ.ਪੀ. ਨੇ ਦੱਸਿਆ ਕਿ ਸਚਿਨ ਕਦਮ ਆਪਣੇ ਦੋਸਤਾਂ ਨੇ ਐਲਕ ਆਇਲੈਂਡ ਨੈਸ਼ਨਲ ਪਾਰਕ ਦੀ ਐਸਟੌਟਿਨ ਲੇਕ ਵਿਚ ਪੈਡਲ ਬੋਰਡਿੰਗ ਕਰ ਰਿਹਾ ਸੀ ਕਿ ਅਚਾਨਕ ਸੰਤੁਲਨ ਗਵਾ ਬੈਠਾ ਅਤੇ ਪਾਣੀ ਵਿਚ ਡਿੱਗ ਗਿਆ।
ਇਕ ਚੰਗਾ ਤੈਰਾਕ ਹੋਣ ਦੇ ਬਾਵਜੂਦ ਸਚਿਨ ਅਜਿਹਾ ਡਿੱਗਿਆ ਕਿ ਮੁੜ ਪਾਣੀ ਵਿਚੋਂ ਬਾਹਰ ਨਾ ਆਇਆ। ਸਚਿਨ ਦੇ ਦੋਸਤ ਵਿਸ਼ਨੂੰ ਕਾਗਿਨਕਰ ਨੇ ਕਿਹਾ ਕਿ ਉਸ ਨੂੰ ਹੁਣ ਤੱਕ ਯਕੀਨ ਨਹੀਂ ਆ ਰਿਹਾ ਕਿ ਸਚਿਨ ਦੀ ਮੌਤ ਡੁੱਬਣ ਕਾਰਨ ਹੋਈ ਕਿਉਂਕਿ ਉਹ ਲੰਮੀ ਦੂਰੀ ਦਾ ਤੈਰਾਕ ਸੀ।

Video Ad