ਅਮਰੀਕਾ ਵਿਚ ਭਾਰਤੀ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ

ਦੋਸਤ ਨੂੰ ਹਵਾਈ ਅੱਡੇ ’ਤੇ ਛੱਡ ਕੇ ਵਾਪਸ ਆ ਰਿਹਾ ਸੀ ਐਨ.ਐਸ. ਚਰਨ

Video Ad

ਮੈਰੀਲੈਂਡ, 22 ਜੂਨ (ਵਿਸ਼ੇਸ਼ ਪ੍ਰਤੀਨਿਧ) : ਅਮਰੀਕਾ ਦੇ ਮੈਰੀਲੈਂਡ ਸੂਬੇ ਵਿਚ ਭਾਰਤੀ ਨੌਜਵਾਨ ਦੀ ਗੋਲੀਆਂ ਮਾਰ ਕੇ ਹੱਤਿਆ ਕਰਨ ਦਾ ਦੁਖਦ ਮਾਮਲਾ ਸਾਹਮਣੇ ਆਇਆ ਹੈ।
26 ਸਾਲ ਦਾ ਐਨ.ਐਸ. ਚਰਨ ਆਪਣੇ ਦੋਸਤ ਹਵਾਈ ਅੱਡੇ ’ਤੇ ਛੱਡਣ ਮਗਰੋਂ ਕੈਟਨਜ਼ਵਿਲ ਨੇੜੇ ਆਪਣੀ ਕਾਰ ਵਿਚ ਜਾ ਰਿਹਾ ਸੀ ਜਦੋਂ ਇਕ ਅਣਪਛਾਤੇ ਸ਼ਖਸ ਨੇ ਉਸ ਨੂੰ ਗੋਲੀ ਮਾਰ ਦਿਤੀ। ਐਨ.ਐਸ. ਚਰਨ ਦੇ ਸਿਰ ਵਿਚ ਗੋਲੀ ਲੱਗੀ ਅਤੇ ਉਸ ਨੂੰ ਗੰਭੀਰ ਜ਼ਖ਼ਮੀ ਹਾਲਤ ਵਿਚ ਯੂਨੀਵਰਸਿਟੀ ਆਫ਼ ਮੈਰੀਲੈਂਡ ਦੇ ਆਰ. ਐਡਮਜ਼ ਕਾਉਲੀ ਟਰੌਮਾ ਸੈਂਟਰ ਲਿਜਾਇਆ ਗਿਆ ਜਿਥੇ ਉਸ ਦੀ ਮੌਤ ਹੋ ਗਈ।
ਭਾਰਤ ਦੇ ਤੇਲੰਗਾਨਾ ਸੂਬੇ ਨਾਲ ਸਬੰਧਤ ਐਨ.ਐਸ. ਚਰਨ ਪਿਛਲੇ ਦੋ ਸਾਲ ਤੋਂ ਮੈਰੀਲੈਂਡ ਦੇ ਬਾਲਟੀਮੋਰ ਸ਼ਹਿਰ ਦੀ ਇਕ ਕੰਪਨੀ ਵਿਚ ਸਾਫ਼ਟਵੇਅਰ ਇੰਜਨੀਅਰ ਵਜੋਂ ਕੰਮ ਕਰ ਰਿਹਾ ਸੀ।

Video Ad