ਅਮਰੀਕਾ ਦੇ ਵਿਜ਼ਟਰ ਵੀਜ਼ਾ ਲਈ ਭਾਰਤੀਆਂ ਨੂੰ ਕਰਨੀ ਪੈ ਰਹੀ 2 ਸਾਲ ਉਡੀਕ

ਨਵੀਂ ਦਿੱਲੀ, 16 ਸਤੰਬਰ (ਵਿਸ਼ੇਸ਼ ਪ੍ਰਤੀਨਿਧ) : ਪਹਿਲੀ ਵਾਰ ਅਮਰੀਕਾ ਦਾ ਵਿਜ਼ਟਰ ਵੀਜ਼ਾ ਮੰਗਣ ਵਾਲੇ ਭਾਰਤੀ ਨਾਗਰਿਕਾਂ ਨੂੰ ਦੋ ਸਾਲ ਤੋਂ ਵੱਧ ਉਡੀਕ ਕਰਨੀ ਪੈ ਰਹੀ ਹੈ। ਅਮਰੀਕਾ ਦੇ ਵਿਦੇਸ਼ ਵਿਭਾਗ ਦੀ ਵੈਬਸਾਈਟ ਮੁਤਾਬਕ ਦਿੱਲੀ ਵਿਖੇ ਵੀਜ਼ਾ ਇੰਟਰਵਿਊ ਦੀ ਅਪੁਾਇੰਟਮੈਂਟ ਵਾਸਤੇ ਉਡੀਕ ਸਮਾਂ 758 ਦਿਨ ਤੱਕ ਪਹੁੰਚ ਚੁੱਕਾ ਹੈ ਜਦਕਿ ਮੁੰਬਈ ਵਿਖੇ 752 ਦਿਨ ਲੱਗ ਰਹੇ ਹਨ। ਉਡੀਕ ਸਮਾਂ ਦੇਖ ਕੇ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਅੱਜ ਵੀਜ਼ਾ ਅਪੁਆਇੰਟਮੈਂਟ ਮੰਗਣ ਵਾਲਿਆਂ ਨੂੰ ਅਕਤੂਬਰ 2024 ਤੱਕ ਉਡੀਕ ਕਰਨੀ ਹੋਵੇਗੀ। ਇਕ ਮਹੀਨਾ ਪਹਿਲਾਂ ਨਵੀਂ ਦਿੱਲੀ ਸਥਿਤ ਅਮਰੀਕੀ ਅੰਬੈਸੀ ਵਿਚ ਵੀਜ਼ਾ ਅਪੁਆਇੰਟਮੈਂਟ ਵਾਸਤੇ 581 ਦਿਨ ਲੱਗ ਰਹੇ ਸਨ ਜਦਕਿ ਮੁੰਬਈ ਦਾ ਉਡੀਕ ਸਮਾਂ 517 ਦਿਨ ਦੱਸਿਆ ਜਾ ਰਿਹਾ ਸੀ। ਮੌਜੂਦਾ ਹਾਲਾਤ ਵਿਚ ਅਗਲੇ ਸਾਲ ਗਰਮੀਆਂ ਤੱਕ ਸੁਧਾਰ ਹੋਣ ਦੇ ਕੋਈ ਆਸਾਰ ਨਹੀਂ ਕਿਉਂਕਿ ਨਵੀਂ ਦਿੱਲੀ ਸਥਿਤ ਅੰਬੈਸੀ ਨਵੇਂ ਵਰ੍ਹੇ ਤੋਂ ਹੀ 100 ਫ਼ੀ ਸਦੀ ਸਮਰੱਥਾ ਨਾਲ ਕੰਮ ਕਰਨਾ ਸ਼ੁਰੂ ਕਰੇਗੀ।

Video Ad
Video Ad