
1 ਸਤੰਬਰ 2022 ਤੋਂ ਲਾਗੂ ਹੋਵੇਗੀ ਨਿਯੁਕਤੀ
ਦਿੱਲੀ ਨਾਲ ਹੈ ਖਾਸ ਰਿਸ਼ਤਾ
ਇਸ ਅਹੁਦੇ ’ਤੇ ਨਿਯੁਕਤ ਹੋਣ ਵਾਲੇ ਦੂਜੇ ਭਾਰਤੀ ਬਣੇ ਗਿੱਲ
ਭਾਰਤ ਦੇ ਕੌਸ਼ਿਕ ਬਾਸੂ ਵੀ ਨਿਭਾਅ ਚੁੱਕੇ ਨੇ ਇਸ ਅਹੁਦੇ ’ਤੇ ਸੇਵਾਵਾਂ
ਵਾਸ਼ਿੰਗਟਨ, 27 ਜੁਲਾਈ (ਹਮਦਰਦ ਨਿਊਜ਼ ਸਰਵਿਸ) : ਭਾਰਤ ਦੇ ਇੰਦਰਮੀਤ ਸਿੰਘ ਗਿੱਲ ਨੂੰ ਵਰਲਡ ਬੈਂਕ ਦਾ ਮੁੱਖ ਅਰਥ ਸ਼ਾਸਤਰੀ ਬਣਾਇਆ ਗਿਆ ਹੈ। ਉਨ੍ਹਾਂ ਦੀ ਨਿਯੁਕਤੀ 1 ਸਤੰਬਰ 2022 ਤੋਂ ਲਾਗੂ ਹੋਵੇਗੀ। ਗਿੱਲ ਇਸ ਅਹੁਦੇ ’ਤੇ ਨਿਯੁਕਤ ਹੋਣ ਵਾਲੇ ਦੂਜੇ ਭਾਰਤੀ ਬਣ ਗਏ ਨੇ। ਉਨ੍ਹਾਂ ਤੋਂ ਪਹਿਲਾਂ ਕੌਸ਼ਿਕ ਬਾਸੂ 2012 ਤੋਂ 2016 ਤੱਕ ਇਸ ਅਹੁਦੇ ’ਤੇ ਰਹੇ ਸਨ।
ਗਿੱਲ ਨੂੰ ਮੁੱਖ ਅਰਥ ਸ਼ਾਸਤਰੀ ਦੇ ਨਾਲ-ਨਾਲ ਡਿਵੈਲਪਮੈਂਟ ਇਕਨੌਮਿਕਸ ਦੇ ਸੀਨੀਅਰ ਮੀਤ ਪ੍ਰਧਾਨ ਦੀ ਜ਼ਿੰਮੇਦਾਰੀ ਵੀ ਸੌਂਪੀ ਗਈ। ਵਰਲਡ ਬੈਂਕ ਦੇ ਪ੍ਰਧਾਨ ਡੇਵਿਡ ਮਲਪਾਸ ਨੇ ਇੱਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਇੰਦਰਮੀਤ ਸਿੰਘ ਗਿੱਲ ਨੂੰ ਵਿਕਾਸ, ਗਰੀਬੀ, ਇੰਸਟੀਚਿਊਸ਼ੰਸ, ਕਨਫਲਿਕਟ ਅਤੇ ਕਲਾਈਮੇਟ ਚੇਂਜ ਜਿਹੇ ਮੁੱਦਿਆਂ ’ਤੇ ਸਰਕਾਰਾਂ ਨਾਲ ਕੰਮ ਕਰਨ ਦਾ ਵਿਆਪਕ ਤਜ਼ਰਬਾ ਹੈ। ਉਨ੍ਹਾਂ ਦੇ ਇਨ੍ਹਾਂ ਤਜ਼ਰਬਿਆਂ ਦਾ ਵਰਲਡ ਬੈਂਕ ਨੂੰ ਚੰਗਾ ਲਾਭ ਮਿਲੇਗਾ। ਉਹ ਕਾਰਮੇਨ ਰੇਨ ਹਾਰਟ ਦੀ ਥਾਂ ਇਹ ਅਹੁਦਾ ਸੰਭਾਲਣਗੇ।