ਕੈਨੇਡਾ ’ਚ ਮਹਿੰਗਾਈ ਘਟੀ ਪਰ ਖਾਣ-ਪੀਣ ਵਾਲੀਆਂ ਚੀਜ਼ਾਂ ਦੇ ਭਾਅ ਵਧੇ

ਗੈਸ ਕੀਮਤਾਂ ਘਟਣ ਕਾਰਨ ਅਗਸਤ ’ਚ ਮਹਿੰਗਾਈ ਦਰ 7 ਫ਼ੀ ਸਦੀ ’ਤੇ ਆਈ

Video Ad

25 ਫ਼ੀ ਸਦੀ ਲੋਕ ਗਰੌਸਰੀ ਖਰਚਾ ਘਟਾਉਣ ਲਈ ਹੋਏ ਮਜਬੂਰ : ਸਰਵੇਖਣ

ਟੋਰਾਂਟੋ, 21 ਸਤੰਬਰ (ਵਿਸ਼ੇਸ਼ ਪ੍ਰਤੀਨਿਧ) : ਕੈਨੇਡਾ ਵਿਚ ਮਹਿੰਗਾਈ ਦਰ ਘਟ ਕੇ ਭਾਵੇਂ 7 ਫ਼ੀ ਸਦੀ ’ਤੇ ਆ ਗਈ ਹੈ ਪਰ ਖਾਣ-ਪੀਣ ਵਾਲੀਆਂ ਚੀਜ਼ਾਂ ਦੇ ਭਾਅ ਵਧਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ ਅਤੇ ਮੁਲਕ ਦੇ 25 ਫ਼ੀ ਸਦੀ ਲੋਕ ਗਰੌਸਰੀ ਉਪਰ ਹੋ ਰਿਹਾ ਖਰਚਾ ਘਟਾਉਣ ਲਈ ਮਜਬੂਰ ਹੋ ਗਏ ਹਨ।
ਡਲਹੌਜ਼ੀ ਯੂਨੀਵਰਸਿਟੀ ਵੱਲੋਂ ਕਰਵਾਏ ਸਰਵੇਖਣ ਮੁਤਾਬਕ ਲੋਕ ਖਾਣ-ਪੀਣ ਦੀਆਂ ਆਦਤਾਂ ਬਦਲ ਰਹੇ ਹਨ ਤਾਂਕਿ ਗਰੌਸਰੀ ਦੇ ਖਰਚੇ ਵਿਚੋਂ ਕੁਝ ਬੱਚਤ ਹੋ ਸਕੇ। ਕੈਨੇਡਾ ਵਿਚ 1981 ਤੋਂ ਬਾਅਦ ਪਹਿਲੀ ਵਾਰ ਖਾਣ-ਪੀਣ ਵਾਲੀਆਂ ਵਸਤਾਂ ਦੇ ਭਾਅ ਅਸਮਾਨ ਛੋਹ ਰਹੇ ਹਨ ਅਤੇ ਘੱਟ ਆਮਦਨ ਵਾਲੇ ਪਰਵਾਰਾਂ ਦਾ ਗੁਜ਼ਾਰਾ ਮੁਸ਼ਕਲ ਹੋ ਗਿਆ ਹੈ।
ਹਾਲਾਂਕਿ ਰੂਸ ਵੱਲੋਂ ਯੂਕਰੇਨ ਉਪਰ ਹਮਲੇ ਮਗਰੋਂ ਗਰੌਸਰੀ ਮਹਿੰਗੀ ਹੋਣੀ ਸ਼ੁਰੂ ਹੋ ਗਈ ਸੀ ਪਰ ਅਗਸਤ ਮਹੀਨੇ ਦੇ ਅੰਕੜੇ ਸਾਰੇ ਰਿਕਾਰਡ ਤੋੜ ਰਹੇ ਹਨ। ਖਾਣ ਵਾਲੇ ਤੇਲ ਪਿਛਲੇ ਇਕ ਸਾਲ ਦੌਰਾਨ 28 ਫ਼ੀ ਸਦੀ ਮਹਿੰਗੇ ਹੋਏ ਜਦਕਿ ਕੌਫ਼ੀ ਅਤੇ ਚਾਹ ਪੱਤੀ ਦੀਆਂ ਕੀਮਤਾਂ 13 ਫ਼ੀ ਸਦੀ ਵਧ ਗਈਆਂ।

Video Ad