ਕੈਨੇਡਾ ਦੇ ਤਿੰਨ ਵੱਡੇ ਸ਼ਹਿਰਾਂ ’ਚ ਮਨਾਇਆ ਜਾਵੇਗਾ ਇੰਟਰਨੈਸ਼ਨਲ ਗੀਤਾ ਫੈਸਟੀਵਲ

ਉਨਟਾਰੀਓ ਦੇ ਵਿਧਾਇਕ ਚੁੱਕਣਗੇ ਸਹੁੰ
ਔਟਵਾ, 31 ਜੁਲਾਈ (ਹਮਦਰਦ ਨਿਊਜ਼ ਸਰਵਿਸ) : ਕੈ
ਨੇਡਾ ਦੇ ਤਿੰਨ ਵੱਡੇ ਸ਼ਹਿਰਾਂ ਵਿੱਚ 16, 17 ਅਤੇ 18 ਸਤੰਬਰ ਨੂੰ ਇੰਟਰਨੈਸ਼ਨਲ ਗੀਤਾ ਫੈਸਟੀਵਲ ਮਨਾਇਆ ਜਾਵੇਗਾ। ਇਸ ਦੌਰਾਨ ਉਨਟਾਰੀਓ ਦੇ ਵਿਧਾਇਕ ਭਾਵ ਐਮਪੀਪੀ ਗੀਤਾ ਦੀ ਸਹੁੰ ਚੁੱਕਣਗੇ। ਤਿੰਨ ਦਿਨ ਚੱਲਣ ਵਾਲੇ ਇਸ ਮਹਾਂਉਤਸਰ ਵਿੱਚ ਲਗਭਗ 10 ਦੇਸ਼ਾਂ ਦੇ ਪ੍ਰਤੀਨਿਧੀ ਸ਼ਾਮਲ ਹੋਣਗੇ।

Video Ad

ਤਿੰਨੇ ਦਿਨ ਅਲੱਗ-ਅਲੱਗ ਸ਼ਹਿਰਾਂ ਵਿੱਚ ਸੈਮੀਨਾਰ ਅਤੇ ਐਗਜ਼ੀਬਿਸ਼ਨ ਲਾਈ ਜਾਵੇਗੀ। ਗੀਤਾ ਮਨੀਸ਼ੀ ਗਿਆਨਾ ਨੰਦ ਮਹਾਰਾਜ ਤੇ ਕੁਰੂਕਸ਼ੇਤਰ ਵਿਕਾਸ ਬੋਰਡ ਦੇ ਸਕੱਤਰ ਮਦਨ ਮੋਹਨ ਛਾਬੜਾ ਨੇ ਕੈਨੇਡਾ ਵਿੱਚ ਭਾਰਤੀ ਮੂਲ ਦੇ ਲੋਕਾਂ ਨਾਲ ਇਸ ਸਬੰਧੀ ਸ਼ਨਿੱਚਰਵਾਰ ਨੂੰ ਆਨਲਾਈਨ ਬੈਠਕ ਕੀਤੀ। ਇਸ ਤੋਂ ਪਹਿਲਾਂ ਮਦਨ ਮੋਹਨ ਛਾਬੜਾ, ਸੀਈਓ ਚੰਦਰਕਾਂਤ ਕਟਾਰੀਆ ਅਤੇ ਮੈਂਬਰ ਉਪੇਂਦਰ ਸਿੰਘਲ ਨੇ ਬੀਤੇ ਦਿਨੀਂ ਕੈਨੇਡਾ ਦੇ ਤਿੰਨ ਸ਼ਹਿਰਾਂ ਵਿੱਚ ਫੈਸਟੀਵਲ ਦੇ ਆਯੋਜਨ ਸਥਾਨਾਂ ਦਾ ਮੌਕਾ ਦੇਖ ਕੇ ਸਥਾਨਕ ਲੋਕਾਂ ਨਾਲ ਬੈਠਕ ਕੀਤੀ ਸੀ।

16 ਸਤੰਬਰ ਨੂੰ ਕੈਨੇਡਾ ਦੀ ਰਾਜਥਾਨੀ ਔਟਵਾ ਵਿੱਚ ਤਿੰਨ ਦਿਨ ਚੱਲਣ ਵਾਲੇ ਫੈਸਟੀਵਲ ਦਾ ਆਗਾਜ਼ ਹੋਵੇਗਾ। ਇੱਥੇ ਸੰਸਦ ਵਿੱਚ ਗੀਤਾ ’ਤੇ ਸੈਮੀਨਾਰ ਕੀਤਾ ਜਾਵੇਗਾ। 17 ਸਤੰਬਰ ਨੂੰ ਉਨਟਾਰੀਓ ਦੇ ਮਿਸੀਸਾਗਾ ਸ਼ਹਿਰ ਵਿੱਚ ਸੈਮੀਨਾਰ ਅਤੇ ਸੱਭਿਆਚਾਰਕ ਪ੍ਰੋਗਰਾਮ ਕੀਤੇ ਜਾਣਗੇ।

Video Ad