ਮਿਸੀਸਾਗਾ ਦਾ ਜਪਦੀਪ ਰੰਧਾਵਾ ਗ੍ਰਿਫ਼ਤਾਰ

ਇਰਾਦਾ ਕਤਲ ਦੇ ਦੋਸ਼ ਆਇਦ

Video Ad

ਪਿਛਲੇ ਸਾਲ ਰੈਸਟੋਰੈਂਟ ’ਚ ਹੋਈ ਸੀ ਗੋਲੀਬਾਰੀ

ਮਿਸੀਸਾਗਾ, 7 ਅਗਸਤ (ਹਮਦਰਦ ਨਿਊਜ਼ ਸਰਵਿਸ) : ਉਨਟਾਰੀਓ ਵਿੱਚ ਅਪਰਾਧਕ ਘਟਨਾਵਾਂ ਲਗਾਤਾਰ ਵਧਦੀਆਂ ਜਾ ਰਹੀਆਂ ਨੇ, ਜਿਨ੍ਹਾਂ ਵਿੱਚ ਕਈ ਘਟਨਾਵਾਂ ਵਿੱਚ ਪੰਜਾਬੀਆਂ ਦਾ ਨਾਮ ਵੀ ਸਿਖਰ ’ਤੇ ਬੋਲ ਰਿਹਾ ਹੈ। ਇਸੇ ਤਰ੍ਹਾਂ ਮਿਸੀਸਾਗਾ ਵਿੱਚ ਬੀਤੇ ਸਾਲ ਇੱਕ ਰੈਸਟੋਰੈਂਟ ਵਿੱਚ ਗੋਲੀਬਾਰੀ ਹੋਈ ਸੀ।
ਇਸ ਮਾਮਲੇ ਵਿੱਚ ਹੁਣ ਪੀਲ ਰੀਜਨਲ ਪੁਲਿਸ ਨੇ ਮਿਸੀਸਾਗਾ ਦੇ ਵਾਸੀ ਜਪਦੀਪ ਰੰਧਾਵਾ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਸ ’ਤੇ ਇਰਾਦਾ ਕਤਲ ਦੇ ਦੋਸ਼ ਆਇਦ ਕੀਤੇ ਗਏ।
ਪੀਲ ਰੀਜਨਲ ਪੁਲਿਸ ਮੁਤਾਬਕ ਮਿਸੀਸਾਗਾ ਵਿੱਚ ਬੀਤੇ ਸਾਲ 18 ਸਤੰਬਰ 2021 ਨੂੰ ਗੋਲੀਬਾਰੀ ਦੀ ਇੱਕ ਘਟਨਾ ਵਾਪਰੀ ਸੀ। ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਹਰਉਨਟਾਰੀਓ ਸਟੀਰਟ ਅਤੇ ਡੇਰੀ ਰੋਡ ਖੇਤਰ ਵਿੱਚ ਸਥਿਤ ਇੱਕ ਰੈਸਟੋਰੈਂਟ ਵਿੱਚ ਗੋਲੀਆਂ ਚੱਲੀਆਂ ਨੇ। ਜਦੋਂ ਪੁਲਿਸ ਟੀਮ ਮੌਕੇ ’ਤੇ ਪੁੱਜੀ ਤਾਂ ਉੱਥੇ ਇੱਕ ਵਿਅਕਤੀ ਗੰਭੀਰ ਜ਼ਖਮੀ ਹਾਲਤ ਵਿੱਚ ਮਿਲਿਆ, ਜਿਸ ਨੂੰ ਗੋਲੀ ਲੱਗੀ ਹੋਈ ਸੀ।
ਘਟਨਾ ਤੋਂ ਇੱਕ ਸਾਲ ਬਾਅਦ ਇਸ ਮਾਮਲੇ ਵਿੱਚ ਪੁਲਿਸ ਨੇ ਮਿਸੀਸਾਗਾ ਦੇ ਹੀ ਵਾਸੀ 26 ਸਾਲਾ ਜਪਦੀਪ ਸਿੰਘ ਰੰਧਾਵਾ ਨੂੰ ਐਰਿਨ ਮਿਲਸ ਪਾਰਕਵੇਅ ਖੇਤਰ ਤੋਂ ਗ੍ਰਿਫਤਾਰ ਕਰ ਲਿਆ। ਉਸ ’ਤੇ ਇਰਾਦਾ ਕਤਲ ਤੇ ਹਥਿਆਰ ਰੱਖਣ ਸਣੇ ਵੱਖ-ਵੱਖ ਦੋਸ਼ ਆਇਦ ਕੀਤੇ ਗਏ।

Video Ad