
ਰੋੜਿਆਂ ਨਾਲ ਹਮਲੇ ਦੇ ਮਾਮਲੇ ’ਚ ਗਵਾਹੀ ਦੇਣ ਲਈ ਸੱਦਿਆ
ਲੰਡਨ, 23 ਦਸੰਬਰ (ਵਿਸ਼ੇਸ਼ ਪ੍ਰਤੀਨਿਧ) : ਕੈਨੇਡਾ ਦੇ ਪ੍ਰਧਾਨ ਜਸਟਿਨ ਟਰੂਡੋ ਨੂੰ ਅਦਾਲਤ ਵਿਚ ਤਲਬ ਕੀਤਾ ਗਿਆ ਹੈ। ਜੀ ਹਾਂ, 2021 ਦੀਆਂ ਮੱਧਕਾਲੀ ਚੋਣਾਂ ਦੇ ਪ੍ਰਚਾਰ ਦੌਰਾਨ ਜਸਟਿਨ ਟਰੂਡੋ ਉਪਰ ਰੋੜੇ ਸੁੱਟਣ ਵਾਲੇ ਸ਼ਖਸ ਵਿਰੁੱਧ ਚੱਲ ਰਹੇ ਮੁਕੱਦਮੇ ਵਿਚ ਗਵਾਹੀ ਦੇਣ ਲਈ ਲਿਬਰਲ ਆਗੂ ਨੂੰ ਅਦਾਲਤ ਵਿਚ ਗਵਾਹੀ ਦੇਣ ਲਈ ਸੱਦਿਆ ਗਿਆ ਹੈ। ਲੰਡਨ ਪੁਲਿਸ ਵੱਲੋਂ 6 ਸਤੰਬਰ 2021 ਦੀ ਘਟਨਾ ਮਗਰੋਂ 25 ਸਾਲ ਦੇ ਸ਼ੇਨ ਮਾਰਸ਼ਲ ਵਿਰੁੱਧ ਹਥਿਆਰ ਨਾਲ ਹਮਲਾ ਕਰਨ ਦਾ ਦੋਸ਼ ਆਇਦ ਕੀਤਾ ਗਿਆ ਸੀ।