ਕਰਨ ਔਜਲਾ ਨੇ ਪ੍ਰਸ਼ੰਸਕਾਂ ਨੂੰ ਦਿੱਤਾ ਸਰਪ੍ਰਾਈਜ਼

ਐਲਾਨ ਕੀਤੇ ਦੋ ਨਵੇਂ ਗੀਤ, ਇਸ ਦਿਨ ਹੋਣਗੇ ਰਿਲੀਜ਼

Video Ad

ਚੰਡੀਗੜ੍ਹ, 21 ਨਵੰਬਰ (ਹਮਦਰਦ ਨਿਊਜ਼ ਸਰਵਿਸ) : ਪੰਜਾਬੀ ਗਾਇਕ ਕਰਨ ਔਜਲਾ ਨੇ ਅੱਜ ਆਪਣੇ ਪ੍ਰਸ਼ੰਸਕਾਂ ਨੂੰ ਸਰਪ੍ਰਾਈਜ਼ ਦਿੰਦਿਆਂ ਆਪਣੇ ਦੋ ਨਵੇਂ ਗੀਤਾਂ ਦੇ ਪੋਸਟਰ ਤੇ ਰਿਲੀਜ਼ ਡੇਟ ਰਿਲੀਜ਼ ਕੀਤੀ ਹੈ।
‘ਉੱਤੇ ਦੇਖ’ ਗੀਤ 25 ਨਵੰਬਰ ਨੂੰ ਰਿਲੀਜ਼ ਹੋਣ ਜਾ ਰਿਹਾ ਹੈ। ਉਥੇ ਦੂਜਾ ਗੀਤ ‘ਵ੍ਹੱਟ ਯੂ ਟਾਕਿੰਗ ਅਬਾਊਟ’ ਗੀਤ ਵੀ 25 ਨਵੰਬਰ ਨੂੰ ਹੀ ਰਿਲੀਜ਼ ਹੋਣ ਜਾ ਰਿਹਾ ਹੈ।
ਕਰਨ ਔਜਲਾ ਦੇ ਦੋਵਾਂ ਗੀਤਾਂ ਨੂੰ ਸੰਗੀਤ ਯਿਆ ਪਰੂਫ ਨੇ ਹੀ ਦਿੱਤਾ ਹੈ। ਇਨ੍ਹਾਂ ਗੀਤਾਂ ਦੀ ਵੀਡੀਓਜ਼ ਕਰਨ ਮੱਲ੍ਹੀ ਨੇ ਬਣਾਈ ਹੈ। ਕਰਨ ਔਜਲਾ ਪਿਛਲੇ ਕਾਫੀ ਮਹੀਨਿਆਂ ਤੋਂ ਲਾਈਵ ਸ਼ੋਅਜ਼ ’ਚ ਰੁੱਝੇ ਹੋਏ ਸਨ। ਕਰਨ ਔਜਲਾ ਨੇ ਵੱਖ-ਵੱਖ ਦੇਸ਼ਾਂ ’ਚ ਜਾ ਕੇ ਸ਼ੋਅਜ਼ ਪ੍ਰਫਾਰਮ ਕੀਤੇ ਹਨ। ਅਜਿਹੇ ’ਚ ਲੰਮੇ ਸਮੇਂ ਬਾਅਦ ਕਰਨ ਔਜਲਾ ਦੇ ਗੀਤ ਰਿਲੀਜ਼ ਹੋਣ ਕਾਰਨ ਉਸ ਦੇ ਚਾਹੁਣ ਵਾਲੇ ਵੀ ਬੇਹੱਦ ਉਤਸ਼ਾਹਿਤ ਹਨ।

Video Ad