ਖਾਣਾ ਖਾਂਦੇ ਸਮੇਂ ਇਹਨਾਂ ਗੱਲਾਂ ਦਾ ਰੱਖੋ ਧਿਆਨ

ਤਨਾਅ ਨੂੰ ਘਟਾਉਣ, ਧਿਆਨ ਲਗਾਉਣ ਅਤੇ ਸਰੀਰ ਨੂੰ ਰਿਲੈਕਸ ਕਰਨ ਦੇ ਤਰੀਕਿਆਂ ਨਾਲ ਕਾਫੀ ਲਾਭ ਮਿਲਦਾ ਹੈ। ਧਿਆਨ ਨਾ ਦਿੰਦੇ ਹੋਣ ਖਾਣ ਨਾਲ ਬਹੁਤ ਵਾਰ ਘੱਟ, ਵੱਧ ਜਾਂ ਫਿਰ ਕਦੇ ਕਦੇ ਤੇਜ਼ ਖਾਇਆ ਜਾਂਦਾ ਹੈ, ਜਿਸ ਨਾਲ ਹਾਜ਼ਮਾ ਖਰਾਬ ਹੁੰਦਾ ਹੈ। ਖਾਣੇ ਨੂੰ ਹੌਲੀ ਅਤੇ ਟੀਵੀ ਵੱਲ ਨਹੀਂ, ਖਾਣੇ ਵੱਲ ਹੀ ਧਿਆਨ ਦਿੰਦੇ ਹੋਏ ਖਾਣਾ ਚਾਹੀਦਾ ਹੈ। ਹਰ ਕਿਸੇ ਨੂੰ ਕਦੇ ਨਾ ਕਦੇ ਪਾਚਨ ਸਬੰਧੀ ਦਿੱਕਤ ਹੁੰਦੀ ਹੈ। ਪੇਟ ਖਰਾਬ ਹੋਣਾ, ਛਾਤੀ ਵਿਚ ਜਲਨ ਹੋਣਾ, ਗੈਸ, ਕਬਜ਼ ਆਦਿ ਕਈ ਲੱਛਣ ਤੁਹਾਡੇ ਹਾਜ਼ਮੇ ਦੀ ਖਰਾਬੀ ਵੱਲ ਇਸ਼ਾਰਾ ਕਰਦੇ ਹਨ।
ਪਰ ਖੁਸ਼ਕਿਸਮਤੀ ਨਾਲ ਸਿਰਫ਼ ਆਪਣੀ ਜੀਵਨਸ਼ੈਲੀ ਵਿਚ ਬਦਲਾਅ ਕਰਕੇ ਹਾਜ਼ਮੇ ਨੂੰ ਦੁਰੁਸਤ ਕੀਤਾ ਜਾ ਸਕਦਾ ਹੈ। ਹੇਠ ਦਿੱਤੇ 11 ਤਰੀਕੇ ਕੁਦਰਤੀ ਤੌਰ ‘ਤੇ ਹੀ ਤੁਹਾਡੇ ਹਾਜ਼ਮੇ ਨੂੰ ਬਿਹਤਰ ਬਣਾਉਂਦੇ ਹਨ। ਵਿਗਿਆਨਕ ਪ੍ਰਮਾਣਾਂ ਤੋਂ ਇਹ ਸੰਕੇਤ ਮਿਲਦਾ ਹੈ ਕਿ ਪੌਸ਼ਟਿਕ ਤੱਤਾਂ ਵਾਲੇ ਪਕਵਾਨ ਪੇਟ ਨੂੰ ਪਾਚਕ ਰੋਗਾਂ ਤੋਂ ਬਚਾਉਂਦੇ ਹਨ। ਚੰਗੇ ਤੱਤਾਂ ਵਾਲੇ ਭੋਜਨ ਦੀ ਖੁਰਾਕ ਖਾਣਾ ਅਤੇ ਪ੍ਰੋਸੈਸਡ ਭੋਜਨ ਖਾਣ ਨੂੰ ਸੀਮਤ ਕਰਨਾ ਸਰਵੋਤਮ ਹਜ਼ਮੇ ਲਈ ਵਧੀਆ ਹੋ ਸਕਦਾ ਹੈ ਵੱਧ ਫਾਈਬਰ ਵਾਲਾ ਖਾਣਾ ਖਾਣ ਨਾਲ ਪਾਚਨ ਸ਼ਕਤੀ ਵੱਧਦੀ ਹੈ ਅਤੇ ਪੇਟ ਕਈ ਤਰ੍ਹਾਂ ਦੀਆਂ ਬਿਮਾਰੀਆਂ ਤੋਂ ਬਚਿਆ ਰਹਿੰਦਾ ਹੈ।
ਆਪਣੇ ਭੋਜਨ ਵਿਚ ਓਮੇਗਾ-3 ਵਰਗੇ ਫੈਟੀ ਐਸਿਡਸ ਨੂੰ ਸ਼ਾਮਿਲ ਕਰਨ ਨਾਲ ਵੀ ਕਾਫੀ ਲਾਭ ਮਿਲਦਾ ਹੈ। ਸਰੀਰ ਵਿਚ ਪਾਣੀ ਦੀ ਕਮੀ ਹੋਣਾ ਕਬਜ਼ ਦਾ ਸਭ ਤੋਂ ਆਮ ਕਾਰਨ ਹੈ। ਪਾਣੀ ਵਾਲੇ ਕਈ ਤਰ੍ਹਾਂ ਦੇ ਫਲ ਅਤੇ ਸਬਜੀਆਂ ਨਾਲ ਵੀ ਸਰੀਰ ਵਿਚ ਪਾਣੀ ਦੀ ਕਮੀ ਦੂਰ ਹੁੰਦੀ ਹੈ। ਤਨਾਅ ਵਾਲੇ ਹੋਰਮੋਨ ਸਾਡੇ ਹਾਜ਼ਮੇ ‘ਤੇ ਸਿੱਧੇ ਤੌਰ ‘ਤੇ ਅਸਰ ਕਰਦੇ ਹਨ।

Video Ad
Video Ad