
ਘਟਨਾ ਦੇ ਨਾਂ ’ਤੇ ਰੱਖਿਆ ਜਾਵੇਗਾ ਸੜਕ ਦਾ ਨਾਮ
‘ਕਾਮਾਗਾਟਾ ਮਾਰੂ ਵੇਅ’ ਨਾਮ ਰੱਖਣ ਦੀ ਤਿਆਰੀ
ਐਬਟਸਫੋਰਡ, 5 ਫਰਵਰੀ (ਹਮਦਰਦ ਨਿਊਜ਼ ਸਰਵਿਸ) : ਕੈਨੇਡਾ ’ਚ ਕਾਮਾਗਾਟਾ ਮਾਰੂ ਘਟਨਾ ਦੀ ਯਾਦਗਾਰ ’ਤੇ 2021 ਤੋਂ ਲੈ ਕੇ ਹੁਣ ਤੱਕ ਤਿੰਨ ਹਮਲੇ ਹੋ ਚੁੱਕੇ ਨੇ, ਪਰ ਇਸੇ ਵਿਚਕਾਰ ਹੁਣ ਇੱਕ ਮਾਣ ਵਾਲੀ ਖ਼ਬਰ ਸਾਹਮਣੇ ਆ ਰਹੀ ਹੈ। ਬ੍ਰਿਟਿਸ਼ ਕੋਲੰਬੀਆ ਦੇ ਐਬਟਸਫੋਰਡ ਵਿੱਚ ਸੜਕ ਦੇ ਇੱਕ ਹਿੱਸੇ ਦਾ ਨਾਮ ‘ਕਾਮਾਗਾਟਾ ਮਾਰੂ ਵੇਅ’ ਰੱਖਿਆ ਜਾ ਰਿਹਾ ਹੈ।
ਐਬਟਸਫੋਰਡ ਵਿੱਚ ਇੱਕ ਸੜਕ ਦੇ ਇੱਕ ਹਿੱਸੇ ਦਾ ਨਾਂ ਉਨ੍ਹ੍ਹਾਂ 376 ਭਾਰਤੀਆਂ ਦੀ ਯਾਦ ਵਿੱਚ ‘ਕਾਮਾਗਾਟਾ ਮਾਰੂ ਵੇਅ’ ਰੱਖਣ ਦੀ ਤਿਆਰੀ ਕੀਤੀ ਜਾ ਰਹੀ ਹੈ, ਜੋ 1914 ਵਿੱਚ ਭਾਰਤ ਤੋਂ ਕੈਨੇਡਾ ਗਏ ਸੀ, ਪਰ ਉਸ ਵੇਲੇ ਦੀਆਂ ਮਾੜੀਆਂ ਨੀਤੀਆਂ ਕਾਰਨ ਉਨ੍ਹਾਂ ਨੂੰ ਵੈਨਕੁਵਰ ਦੀ ਬੰਦਰਗਾਹ ਤੋਂ ਹੀ ਵਾਪਸ ਮੋੜ ਦਿੱਤਾ ਗਿਆ ਸੀ।