ਗਰਮੀ ਦੇ ਦਿਨਾ ਵਿੱਚ ਲੱਗਭੱਗ ਬੱਤੀ ਗੁੱਲ ਹੀ ਰਹਿੰਦੀ ਸੀ। ਬੋਲੇ ਜਿਹੇ ਹਨੇਰੇ – ਝੱਖੜ ਤੇ ਮੀਂਹ ਨੇ ਚੰਗੀ ਅੰਨੀ ਉਦੇ ਸਾਰੇ ਪਿੰਡ ‘ਚ, ਕਿਤੇ ਕਿਤੇ ਬੱਤੀ ਹੈਗੀ ਸੀ, ਅਸੀਂ ਸਾਰੇ ਘਰ ਰਹਿੰਦੇ ਸੱਤ ਜਣੇ ਰੋਟੀ ਜਲਦੀ ਬਣਾ ਕੇ ਖਾ ਲੈਂਦੇ। ਅਸੀਂ ਸਾਰੀ ਰਾਤ ਨੂੰ ਇੱਕਠੇ ਛੱਤ ਤੇ ਮੰਜੇ ਜੋੜ ਲੈਣੇ ਤੇ ਗੱਲਾਂ ਬਾਤਾਂ ਕਰਦੇ ਰਹਿੰਦੇ, ਬੱਚਿਆ ਨੇ ਗਰਮੀ ਕਰਕੇ ਰੋ ਰੋ ਖੱਪ ਪਾਈ ਜਾਣੀ , ਏਨੇ ਨੂੰ ਮੱਛਰਾ ਨੇ ਹਮਲਾ ਕਰ ਦੇਣਾ । ਸਾਰੀ ਰਾਤ ਬੱਚਿਆ ਨੂੰ ਪੱਖੀਆ ਝੱਲ ਕੇ ਸਵਾਉਣ ਦੀ ਕੋਸ਼ਿਸ਼ ਕਰਨੀ ।
ਅਗਲੇ ਹੀ ਦਿਨ ਤਿਆਰ ਹੋ ਸ਼ਹਿਰ ਜਾ ਕੇ ਦੋ ਤਿੰਨ ਮੱਛਰਦਾਨੀਆ ਬਣਾ ਕੇ ਲੈ ਆਇਆ।
ਸ਼ਾਮ ਹੋਣ ਤੇ ਬਿਜਲੀ ਗੁੱਲ ਹੋਣ ਤੋਂ ਪਹਿਲਾ ਹੀ ਮੰਜਿਆਂ ਤੇ ਮੱਛਰਦਾਨੀਆ ਲਾ ਦਿੱਤੀਆ ਸੀ , ਮੱਛਰਾ ਤੋਂ ਰਾਹਤ ਤਾਂ ਮਿਲ ਗਈ ਪਰ ਗਰਮੀ ਤੋਂ ਰਾਹਤ ਪਾਉਣੀ ਔਖੀ ਸੀ।
ਅੱਜ ਦੇ ਬਦਲਦੇ ਦੌਰ ਵਿੱਚ ‘ਇੰਨਵੈਟਰ ਤੇ ਜਰਨੈਟਰਾ’ ਨੇ ਆਪਣੀ ਜਗ੍ਹਾ ਬਣਾ ਲਈ ਹੈ, ਹੁਣ ਬਿਜਲੀ ਗੁੱਲ ਹੋਣ ਤੇ ਇੰਨਵੈਟਰ ਐਟੋਮੈਟਿਕ ਚਾਲੂ ਹੋ ਜਾਂਦਾ ਹੈ, ਪਰਿਵਾਰਕ ਮੈਂਬਰ ਆਪਣੇ ਕਮਰਿਆ ਵਿੱਚ ਪੱਖੇ ਚਲਾ ਕੇ ਸੋ ਜਾਦੇ ਹਨ ,ਮੱਛਰਾ ਤੋਂ ਬਚਾਅ ਲਈ ਆਲਆਉਟ ਤੇ ਕੀਟਨਾਸ਼ਕ ਦਵਾਈਆਂ ਦੀ ਵਰਤੋਂ ਹੋਣ ਲੱਗ ਪਈ ਹੈ ,ਹੁਣ ਛੱਤਾਂ ਵੀ ਖਾਲੀ ਜਾਪਦੀਆ ਹਨ,ਹੁਣ ਪਰਿਵਾਰਕ ਮੈਂਬਰਾ ਦੀਆ ਆਪਸ ਚ ਗੱਲਾਂ ਬਾਤਾਂ ਖਤਮ ਹੋ ਗਈਆ ਹਨ, ਜਿਸ ਕਾਰਨ ਆਪਸ ਵਿੱਚ ਸਾਂਝ ਟੁੱਟਦੀਆ ਜਾ ਰਹੀਆ ਹਨ।
– ਗਗਨਪ੍ਰੀਤ ਸੱਪਲ ਸੰਗਰੂਰ ਪਿੰਡ ਘਾਬਦਾਂ
