- ਜਨਮ ਦਿਨ ਮੌਕੇ ਆਪਣੇ ਮਹਿਬੂਬ ਗਾਇਕ ਨੂੰ ਦਿਤੀ ਸ਼ਰਧਾਂਜਲੀ
ਸਿਓਲ, 13 ਜੂਨ (ਵਿਸ਼ੇਸ਼ ਪ੍ਰਤੀਨਿਧ) : ਸਿੱਧੂ ਮੂਸੇਵਾਲਾ ਦੇ ਕਤਲ ਦਾ ਜਿੰਨਾ ਦੁੱਖ ਪੰਜਾਬੀਆਂ ਨੂੰ ਹੈ, ਓਨਾ ਹੀ ਕੋਰੀਆ ਰਹਿੰਦੇ ਉਸ ਦੇ ਫੈਨ ਨੂੰ ਹੈ। ਕੋਰੀਅਨ ਫੈਨ ਵੱਲੋਂ ਸਿੱਧੂ ਮੂਸੇਵਾਲਾ ਦੇ ਜਨਮ ਦਿਨ ਮੌਕੇ ਉਸ ਦੀ ਯਾਦ ਵਿਚ ਗਾਇਆ ਗੀਤ ਬੇਹੱਦ ਵਾਇਰਲ ਹੋ ਰਿਹਾ ਹੈ।

ਪੰਜਾਬੀ ਵਿਚ ਗੀਤ ਹੋਣ ਦੇ ਬਾਵਜੂਦ ਕੋਰੀਅਨ ਮੁੰਡਾ ਬਿਲਕੁਲ ਸਹੀ ਸ਼ਬਦਾਂ ਅਤੇ ਮੂਸੇਵਾਲਾ ਦੇ ਅੰਦਾਜ਼ ਵਿਚ ਹੀ ਗਾਉਂਦਾ ਸੁਣਿਆ ਜਾ ਸਕਦਾ ਹੈ।
ਗੀਤ ਗਾਉਣ ਦੌਰਾਨ ਕੋਰੀਅਨ ਫੈਨ ਵੱਲੋਂ ਮੂਸੇਵਾਲਾ ਨੂੰ ਹੈਪੀ ਬਰਥਡੇਅ ਲੀਜੈਂਡ ਲਿਖਿਆ ਗਿਆ ਹੈ।
