Home ਕਰੋਨਾ ਚੀਨ ਦੇ ਰਾਸ਼ਟਰਪਤੀ ਨੂੰ ਮਹਿੰਗਾ ਪੈ ਗਿਆ ਲੌਕਡਾਊਨ

ਚੀਨ ਦੇ ਰਾਸ਼ਟਰਪਤੀ ਨੂੰ ਮਹਿੰਗਾ ਪੈ ਗਿਆ ਲੌਕਡਾਊਨ

0
ਚੀਨ ਦੇ ਰਾਸ਼ਟਰਪਤੀ ਨੂੰ ਮਹਿੰਗਾ ਪੈ ਗਿਆ ਲੌਕਡਾਊਨ

13 ਸ਼ਹਿਰਾਂ ’ਚ ਪ੍ਰਦਰਸ਼ਨ, ‘ਜਿਨਪਿੰਗ ਗੱਦੀ ਛੱਡੋ’ ਦੇ ਲੱਗੇ ਨਾਅਰੇ

ਬੀਜਿੰਗ, 28 ਨਵੰਬਰ (ਹਮਦਰਦ ਨਿਊਜ਼ ਸਰਵਿਸ) : ਕੋਰੋਨਾ ਕੇਸ ਵਧਣ ਮਗਰੋਂ ਲੌਕਡਾਊਨ ਲਾਉਣਾ ਚੀਨ ਦੇ ਰਾਸ਼ਟਰਪਤੀ ਨੂੰ ਮਹਿੰਗਾ ਪੈ ਗਿਆ। ਸਰਕਾਰ ਦੇ ਇਸ ਫ਼ੈਸਲੇ ਵਿਰੁੱਧ ਭੜਕੇ ਲੋਕ ਸੜਕਾਂ ’ਤੇ ਉਤਰ ਆਏ। ਬੀਜਿੰਗ ਤੋਂ ਸ਼ੁਰੂ ਹੋਇਆ ਰੋਸ ਪ੍ਰਦਰਸ਼ਨ ਹੁਣ 13 ਸ਼ਹਿਰਾਂ ਤੱਕ ਫੈਲ ਚੁੱਕਾ ਐ। ਪੁਲਿਸ ਵੱਲੋਂ ਲਾਠੀਚਾਰਜ ਤੇ ਗ੍ਰਿਫ਼ਤਾਰੀਆਂ ਕੀਤੇ ਜਾਣ ਦੇ ਬਾਵਜੂਦ ਲੋਕਾਂ ਦਾ ਗੁੱਸਾ ਠੰਢਾ ਨਹੀਂ ਹੋ ਰਿਹਾ। ਉਹ ਨਾਅਰਬਾਜ਼ੀ ਕਰਦੇ ਹੋਏ ਲੌਕਡਾਊਨ ਹਟਾਉਣ ਅਤੇ ਆਜ਼ਾਦੀ ਦੇਣ ਦੀ ਮੰਗ ਕਰ ਰਹੇ ਨੇ। ‘ਜਿਨਪਿੰਗ ਗੱਦੀ ਛੱਡੋ’ ਦੇ ਨਾਅਰੇ ਲਾਉਂਦਿਆਂ ਰਾਸ਼ਟਰਪਤੀ ਦੇ ਅਸਤੀਫ਼ੇ ਦੀ ਮੰਗ ਕੀਤੀ ਜਾ ਰਹੀ ਹੈ।