ਚੰਡੀਗੜ, 16 ਜੂਨ (ਪ੍ਰੀਤਮ ਲੁਧਿਆਣਵੀ) : ਸਵੀਟੀ ਰਾਠੌਰ ਮਿਊਜ਼ਿਕ ਦੀ ਪੇਸ਼ਕਸ਼, ਸੁਰੀਲੀ ਤੇ ਮਨਮੋਹਕ
ਗਾਇਕਾ ਸਵੀਟੀ ਰਾਠੌਰ ਦਾ ਗੀਤ ‘ਮਧਾਣੀਆਂ’ ਬੜੀ ਸ਼ਾਨੋ-ਸ਼ੌਕਤ ਨਾਲ ਰਿਲੀਜ ਕੀਤਾ ਗਿਆ। ਇਸ ਸੁਭਾਗੇ ਪਲਾਂ
ਦੌਰਾਨ ਖੁਸ਼ੀ ਜ਼ਾਹਿਰ ਕਰਦਿਆਂ ਗਾਇਕਾ ਰਾਠੌਰ ਨੇ ਦੱਸਿਆ ਕਿ ਇਹ ਗੀਤ ਟ੍ਰਡੀਸ਼ਨਲ ਗੀਤ ਹੈ।

ਇਸ ਦਾ ਸੰਗੀਤ ਨਾਮਵਰ ਤੇ ਤਜਰਬੇਕਾਰ ਮਿਊਜ਼ਿਕ ਡਾਇਰੈਕਟਰ ਜਗਜੀਤ ਸਿੰਘ ਵੱਲੋਂ ਕੀਤਾ ਗਿਆ ਹੈ ਜਦਕਿ ਇਸਦੇ ਵੀਡਿਓ
ਡਾਇਰੈਕਟਰ ਜਿਓਕ ਡਿਸਕ ਤੇ ਕੈਮਰਾਮੈਨ ਆਕਾਸ਼ ਰਾਜਪੂਤ ਜੀ ਹਨ। ਇਸ ਗੀਤ ਨੂੰ ਨੇਪਰੇ ਚਾੜਨ ਲਈ ਪੂਰੀ ਟੀਮ
ਵੱਲੋਂ ਦਿਲ ਜਾਨ ਲਾ ਕੇ ਮਿਹਨਤ ਕੀਤੀ ਗਈ ਹੈ। ਮੈਂ ਉਮੀਦ ਕਰਦੀ ਹਾਂ ਕਿ ਇਸ ਗੀਤ ਨੂੰ ਦਰਸ਼ਕਾਂ ਵੱਲੋਂ ਭਰਪੂਰ
ਹੁੰਗਾਰਾ ਮਿਲੇਗਾ। ਮੈਂ ਵਿਸ਼ੇਸ ਧੰਨਵਾਦ ਕਰਦੀ ਹਾਂ ਸੰਨੀ ਜੀ ਪੰਕਜ ਮੁਨੀਸ਼ ਰਾਠੀ ਜੀ ਦਾ ਜਿਨਾਂ ਦੇ ਸਹਿਯੋਗ ਸਦਕਾ ਹੀ
ਮੈਂ ਇਸ ਗੀਤ ਨੂੰ ਰਿਲੀਜ ਕਰ ਸਕੀ ਹਾਂ।
ਗਾਇਕਾ ਸਵੀਟੀ ਰਾਠੌਰ ਨੇ ਅੱਗੇ ਕਿਹਾ, ‘‘ਮੈਂ ਇਹ ਸੱਭਿਆਚਾਰਕ ਗੀਤ ਆਪਣੇ ਵੱਡਮੁੱਲੇ ਅਮੀਰ ਸੱਭਿਆਚਾਰ
ਦੀ ਝੋਲ਼ੀ ਪਾਕੇ ਫਖ਼ਰ, ਗੌਰਵ ਤੇ ਖੁਸ਼ੀ ਮਹਿਸੂਸ ਕਰ ਰਹੀ ਹਾਂ। ਮੈਂ ਆਪਣੇ ਹੋਰ ਕਲਾਕਾਰ ਭਾਈਚਾਰੇ ਨੂੰ ਵੀ ਇਹੋ ਹੀ
ਕਹਿਣਾ ਚਾਹਾਂਗੀ ਕਿ ਹਰ ਕਲਾਕਾਰ ਨੂੰ ਅਜਿਹੇ ਹੀ ਗੀਤ ਗਾਉਣੇ ਚਾਹੀਦੇ ਹਨ ਜਿਸ ਗੀਤ ਤੋਂ ਸਾਡੇ ਸਮਾਜ, ਸਾਹਿਤ
ਤੇ ਸੱਭਿਆਚਾਰ ਨੂੰ ਕੋਈ ਸੇਧ ਮਿਲ ਸਕੇ ਅਤੇ ਆਉਣ ਵਾਲੀਆਂ ਪੀੜੀਆਂ ਸਾਡੇ ਪਿਛੋਕੜ ਨੂੰ ਸਮਝਕੇ ਮਾਣ ਕਰ
ਸਕਣ।’’
