ਕਿਸਾਨੀ ਸੰਘਰਸ਼ ਦੌਰਾਨ ਗੀਤ ‘ਦੇਖ ਲਾਂਗੇ ਦਿੱਲੀਏ’ ਗਾਉਣ ਵਾਲਾ ਮਾਝੇ ਦਾ ਮਝੈਲ ‘ਕਾਹਲੋਂ ਕੁਲਤਾਰ ਸਿੰਘ’

ਇੰਗਲੈਂਡ ਚ ਰਹਿ ਕੇ ਵੀ ਆਪਣੇ ਪਿੰਡ ਦਾਦੂਯੋਧ ਦਾ ਕਰ ਰਿਹਾ ਹੈ ਨਾਮ ਰੋਸ਼ਨ

Video Ad

ਗੀਤ ਸੰਗੀਤ ਸਾਡੀ ਜਿੰਦਗੀ ਦਾ ਅੱਜ ਇਕ ਅਹਿਮ ਹਿੱਸਾ ਹੋ ਚੁੱਕਾ ਹੈ / ਅੱਜ ਵੀ ਅਸੀਂ ਵਿਆਹ ਸ਼ਾਦੀਆਂ ਚ ਗੀਤ ਸੁਣਦੇ ਹਾਂ ਨੱਚਦੇ ਹਾਂ ਸਫਰ ਦੌਰਾਨ ਆਪਣਾ ਸਮਾਂ ਗੀਤਾਂ ਦੇ ਸਹਾਰੇ ਕੱਟਦੇ ਹਾਂ ਤੇ ਗੀਤਾਂ ਦਾ ਆਨੰਦ ਲੈ ਹਾਂ। ਪੰਜਾਬੀ ਮਿਊਜਿਕ ਇੰਡਸਟਰੀ ਚ ਗੀਤਕਾਰਾਂ ਦਾ ਨਾਮ ਬਹੁਤ ਉੱਚਾ ਤੇ ਇਕ ਖਾਸ ਮੁਕਾਮ ਹੈ/ ਜੇ ਗੱਲ ਕਰੀਏ ਗੀਤਕਾਰ ਸ਼ਮਸ਼ੇਰ ਸੰਧੂ, ਨਿੱਮਾ ਲੋਹਾਰਕੇ ਵਾਲਾ,ਕੁਲਵੰਤ ਗਾਰਿਆ ਵਰਗੇ ਨਾਮਵਰ ਗੀਤਕਾਰਾਂ ਜਿਨ੍ਹਾਂ ਦੀ ਕਲਮ ਤੋਂ ਨਿਕਲੇ ਸ਼ਬਦ ਤੋਂ ਗੀਤ ਬਣੇ ਤੇ ਅੱਜ ਉਹਨਾਂ ਗੀਤਾਂ ਰਾਹੀਂ ਆਮ ਲੋਕ ਵੱਡੇ ਵੱਡੇ ਸਟਾਰ ਬਣੇ ਹਨ।
ਅਗਰ ਇਹਨਾਂ ਗੀਤਕਾਰਾਂ ਤੋਂ ਬਾਅਦ ਜੇ ਕਿਸੇ ਦਾ ਨਾਮ ਆਉਂਦਾ ਹੈ ਤੇ ਉਹ ਹੈ ‘ਕਾਹਲੋਂ ਕੁਲਤਾਰ ਸਿੰਘ’ {ਦਾਦੂਯੋਧ} ਇਹ ਉਹ ਨਾਮਵਰ ਗੀਤਕਾਰ ਹੈ ਜਿੰਨ੍ਹਾਂ ਦੀ ਕਲਮ ਚੋ ਪੰਜਾਬੀ ਸ਼ਬਦਾਂ ਨੂੰ ਨਵਾਂ ਜਨਮ ਮਿਲਦਾ ਹੈ ਤੇ ਉਹ ਇਕ ਲੜੀ ‘ਚ ਪਰੋਕੇ ਇਹਨਾਂ ਸ਼ਬਦਾਂ ਦੀ ਸੇਵਾ ਕਰਦਾ ਹੈ। ਜ਼ਿਲ੍ਹਾ ਗੁਰਦਾਸਪੁਰ ਦੇ ਦਾਦੂਯੋਧ ਪਿੰਡ ਦਾ ਜੇ ਅੱਜ ਨਾਮ ਚਰਚਾ ਚ ਹੈ ਤੇ ਉਹ ਦੋ ਨਾਮਵਰ ਲੋਕਾਂ ਕਰਕੇ ਚਰਚਾ ‘ਚ ਹੈ ਇਕ ਤੇ ਸਾਬਕਾ ਵਿਧਾਨ ਸਭਾ ਸਪੀਕਰ ਤੇ ਕੈਬਨਿਟ ਮੰਤਰੀ ਸਰਦਾਰ ਨਿਰਮਲ ਸਿੰਘ ਕਾਹਲੋਂ ਤੇ ਦੂਜਾ ਗੀਤਕਾਰ ‘ਕਾਹਲੋਂ ਕੁਲਤਾਰ ਸਿੰਘ'{ਦਾਦੂਯੋਧ} ਜਿਨ੍ਹਾਂ ਦੀ ਕਲਮ ਤੋਂ ਅਨੇਕਾਂ ਹੀ ਗੀਤ ਨਿਕਲੇ ਤੇ ਹਿੱਟ ਵੀ ਹੋਏ। ਕਾਹਲੋਂ ਕੁਲਤਾਰ ਸਿੰਘ ਦੀ ਕਲਮ ਤੋਂ ਨਿਕਲੇ ਗੀਤਾਂ ਨੂੰ ਗਾਇਕ ਗਾਕੇ ਅੱਜ ਮਾਣ ਮਹਿਸੂਸ ਕਰਦੇ ਹਨ ਕਿ ਅਸੀਂ ਵੀ ‘ਕਾਹਲੋਂ ਕੁਲਤਾਰ ਸਿੰਘ ਦੇ ਗੀਤ ਗਾਕੇ ਵਾਹ ਵਾਹ ਖੱਟੀ ਹੈ/ ਪੰਜਾਬ ਦੀ ਧਰਤੀ ਤੇ ਜਨਮ ਲੈਣ ਵਾਲੇ ਹਰ ਉਹ ਸਖਸ਼ ਦੀ ਕੋਸ਼ਿਸ਼ ਹੁੰਦੀ ਹੈ ਕਿ ਉਹ ਜੋ ਵੀ ਕੰਮ ਕਰੇ ਉਸ ਦੀ ਸਫਲਤਾ ਪੰਜਾਬ ਦੀ ਧਰਤੀ ਦੀ ਸਫਲਤਾ ਹੋਵੇ। ਸੱਚਖੰਡ ਸ੍ਰੀ ਹਰਮੰਦਿਰ ਸਾਹਿਬ ਅੰਮਿ੍ਤਸਰ ਸਾਹਿਬ ਜੀ ਦੇ ਪਹਿਲੇ ਹੈੱਡ ਗ੍ਰੰਥੀ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਨੂੰ ਆਪਣੇ ਹਮੇਸ਼ਾ ਅੰਗ ਸੰਗ ਵਾਲੇ ਸਮਝਣ ਵਾਲੇ ਕਾਹਲੋਂ ਕੁਲਤਾਰ ਸਿੰਘ ਦੀ ਸਫਲਤਾ ਧੰਨ ਬਾਬਾ ਬੁੱਢਾ ਜੀ ਦੇ ਦਰ ਤੇ ਉਹਨਾਂ ਦੇ ਮਾਤਾ ਪਿਤਾ ਅਤੇ ਭੈਣ ਭਰਾਵਾ ਵੱਲੋਂ ਕੀਤੀਆਂ ਅਰਦਾਸਾ ਸਦਕਾ ਤੇ ਹੋਰ ਪਰਿਵਾਰ ਮੈਂਬਰਾਂ ਦਾ ਅਸ਼ੀਰਵਾਦ ਦੇ ਨਾਲ ਨਾਲ ਉਹਨਾਂ ਦੀ ਪਤਨੀ ਦਾ ਜੇ ਜਿਕਰ ਕਰਨਾ ਬੇਹੱਦ ਜਰੂਰੀ ਹੈ ਕਿਉਂਕਿ ਅੱਜ ਕਾਹਲੋਂ ਕੁਲਤਾਰ ਸਿੰਘ ਦੀ ਪਤਨੀ ਜਗਜੀਤ ਕੌਰ {ਡਬਲ ਐਮਐਸਸੀ,ਬੀ ਐੱਡ,ਮੈਥ ਟੀਚਰ ਇਨ ਸੈਕੰਡਰੀ ਸਕੂਲ ਇੰਗਲੈਂਡ} ਨੇ ਬਹੁਤ ਸਾਥ ਦਿੱਤਾ ਹੈ ਤੇ ਉਹਨਾਂ ਦੀ ਰਾਤ ਦਿਨ ਦੀ ਮਿਹਨਤ ਦੌਰਾਨ ਉਹਨਾਂ ਦੇ ਹਰ ਪ੍ਰੋਜੈਕਟ ਨੂੰ ਦੇਖਦੇ ਵੀ ਰਹੇ ਹਨ ਤਾਂ ਜੋ ਅੱਜ ਉਹ ਇਸ ਮੋਕਾਮ ਹਨ ਤੇ ਆਪਣੀ ਪਤਨੀ ਦਾ ਨਾਮ ਲੈਣਾ ਕਦੀ ਨਹੀਂ ਭੁੱਲਦੇ / ਜਿਨ੍ਹਾਂ ਕਰਕੇ ਕਾਹਲੋਂ ਕੁਲਤਾਰ ਸਿੰਘ ਇੰਗਲੈਂਡ ਚ ਬੈਠਕੇ ਵੀ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਦਾ ਆ ਰਿਹਾ ਹੈ / ਬੀਤੇ ਦਿਨੀ ਫੋਨ ਤੇ ਗੱਲਬਾਤ ਦੌਰਾਨ ਗੀਤਕਾਰ ਤੇ ਗਾਇਕ ‘ਕਾਹਲੋਂ ਕੁਲਤਾਰ ਸਿੰਘ ਨੇ ਦੱਸਿਆ ਕਿ ਮੇਰੇ ਬਹੁਤ ਸਾਰੇ ਗੀਤ ਲੋਕ ਸੁਣ ਚੁੱਕੇ ਹਨ ਤੇ ਮੇਰੀ ਸ਼ੁਰੂਆਤ ਦੌਰਾਨ ਮੇਰੇ ਗੀਤ ‘ਝੰਡੇ ਝੂਲਦੇ ‘ਦੇਖ ਲਾਂਗੇ ਦਿੱਲੀਏ’ ‘ਚੜ੍ਹਦਾ ਪੰਜਾਬ’ ‘ਮਾਝੇ ਵਾਲੇ ਕੱਬੇ’ ‘ਪਾਰਖੂ ‘ ਗੀਤ ਜਿੰਨ੍ਹਾਂ ਨੂੰ ਮੈਂ ਲਿਖਿਆ ਤੇ ਗਾਇਆ ਵੀ ਹੈ, ਇਸ ਤੋਂ ਬਾਅਦ ਮੈਂ ਕਈ ਧਾਰਮਿਕ ਗੀਤਾਂ ਚ ਵੀ ਆਪਣੀ ਆਵਾਜ਼ ਦਿੱਤੀ ਤੇ ਕੁਛ ਢਾਡੀ ਵਾਰਾਂ ‘ਬਾਗੀ ਤੇ ਧੰਨ ਤੇਰੀ ਕਮਾਈ’ ਲਿਖੀਆਂ, ਜਿੰਨ੍ਹਾਂ ਨੂੰ ਬੀਬੀ ਸੰਦੀਪ ਕੌਰ ਜੀ {ਢਾਡੀ ਜੱਥਾ ਦਰਵੇਸ਼ ਪਿੰਡ ਵਾਲਿਆਂ ਬੀਬੀਆਂ} ਨੇ ਆਪਣੀ ਆਵਾਜ਼ ਨਾਲ ਗਾਕੇ ਮੇਰਾ ਇਕ ਵੱਖਰਾ ਸਥਾਨ ਬਣਾ ਦਿੱਤਾ\ ਇਸ ਤੋਂ ਇਲਾਵਾ ਮੇਰੇ ਲਿਖੇ ਹੋਰ ਗੀਤ ‘ਜੀਜਾ ਸਾਲੀ’ਤੇ ਭਾਬੀਏ ਜਿਨ੍ਹਾਂ ਨੂੰ ਇੰਗਲੈਂਡ ਦੇ ਗਾਇਕ ‘ਜੇ ਕੇ ਡਰਬੀ ਵਾਲੇ ਨੇ ਗਾਇਆ ਹੈ ਤੇ ਹੋਰ ਮੇਰੇ ਲਿਖੇ ਗੀਤ ‘ਜੀਨਸ ਐਂਡ ਕੁੜਤਾ ‘ਬਲੈਕ ਬੇਂਟਲੀ’ ਉਹ ਵੀ ਇੰਗਲੈਂਡ ਦੇ ਮਸ਼ਹੂਰ ਗਾਇਕ ‘ਲਵ ਢਿੱਲੋਂ’ ਨੇ ਗਾਇਆ ਹੈ ਜੋ ਅੱਜ ਵੀ ਲੋਕਾਂ ਦੀ ਜੁਬਾਨ ਤੇ ਸੁਣੇ ਜਾ ਸਕਦੇ ਹਨ/ ਗੀਤਕਾਰੀ ਤੇ ਗਾਇਕੀ ਦੀ ਗੱਲ ਕਰਦੇ ਕਰਦੇ ਜੇ ਅਸੀਂ ਸਾਹਿਤਕ ਵਿਚਾਰ ਕੀਤੀ ਤੇ ਉਹਨਾਂ ਨੇ ਸਾਹਿਤਿਕ ਵਜੋਂ ਦੋ ਕਿਤਾਬਾਂ ‘ਦੁੱਖਾਂ ਕੋਲੋਂ ਦੂਰ’ ਤੇ ‘ਧੰਨ ਧੰਨ ਬਾਬਾ ਨਾਨਕਾ ਤੇਰੀ ਧੰਨ ਕਮਾਈ ਆ’ ਲਿਖਕੇ ਸਾਹਿਤਿਕ ਦੀ ਝੋਲੀ ਪਾਈਆਂ ਹਨ / ਇੰਗਲੈਂਡ ਦੀ ਧਰਤੀ ਤੇ ਜਿੱਥੇ ਲੋਕ ਖਾਣਾ ਪੀਣਾ ਭੁੱਲਕੇ ਕੰਮ ਲੱਭਦੇ ਹਨ ਉੱਥੇ ਸਾਹਿਤਕ ਲਈ ਸਮਾਂ ਕੱਢਣਾ ਕੋਈ ਸੌਖਾ ਨਹੀਂ, ਪਰ ਫੇਰ ਵੀ ਗੀਤਕਾਰ ਤੇ ਗਾਇਕ ‘ਕਾਹਲੋਂ ਕੁਲਤਾਰ ਸਿੰਘ ਜੀ ਵੱਲੋ ਦੋ ਕਿਤਾਬ ਲਿਖਣੀਆਂ ਬਹੁਤ ਵੱਡੀ ਗੱਲ ਹੈ / ਕਹਿੰਦੇ ਹਨ ਕਿ ਮਿਹਨਤ ਦਾ ਫੁੱਲ ਹਮੇਸ਼ਾ ਹੀ ਮਿਲਦਾ ਹੈ ਭਾਵੇ ਉਹ ਥੋੜ੍ਹਾ ਸਮਾਂ ਬਾਅਦ ਚ ਮਿਲੇ ‘ਕਾਹਲੋਂ ਕੁਲਤਾਰ ਸਿੰਘ ਵਲੋਂ ਲਿਖੇ ਕਿਸਾਨੀ ਸੰਘਰਸ਼ ਦੌਰਾਨ ਗੀਤ ‘ਦੇਖ ਲਾਂਗੇ ਦਿੱਲੀਏ’ ਗੀਤ ਰਵੀ ਸਿੰਘ ਖਾਲਸਾ ਏਡ ਵਾਲਿਆਂ ਨੇ ਇਹ ਗੀਤ ਆਪਣੀ ਫੇਸਬੁੱਕ ਆਈਡੀ ਤੇ ਪੋਸਟ ਪਾਕੇ ਜੋ ਹੋਂਸਲਾ ਅਫਜਾਈ ਕੀਤੀ ਹੈ/ ਉਹ ਸਿਰਫ ਕਾਹਲੋਂ ਕੁਲਤਾਰ ਸਿੰਘ ਹੀ ਜਾਣਦੇ ਹਨ/ ਬਸ ਇਹੀ ਨਹੀਂ ਸਾਬਕਾ ਵਿਧਾਨ ਸਭਾ ਦੇ ਸਪੀਕਰ ਸਵਰਗਵਾਸੀ ਸਰਦਾਰ ਨਿਰਮਲ ਸਿੰਘ ਕਾਹਲੋਂ ਦੇ ਬੇਟੇ ਅਤੇ ਅਕਾਲੀ ਦਲ ਦੇ ਯੂਥ ਮਾਝਾ ਜੋਨ ਦੇ ਪ੍ਰਧਾਨ ਸਰਦਾਰ ਰਵੀਕਰਨ ਸਿੰਘ ਕਾਹਲੋਂ ਨੇ ਵੀ ਇਹ ਗੀਤ ਨੂੰ ਆਪਣੀ ਫੇਸਬੁੱਕ ਆਈਡੀ ਤੇ ਪੋਸਟ ਕੀਤਾ ਹੈ / ਕਿਉਂਕਿ ਇਹ ਗੀਤ ਨੂੰ ਦੁਨੀਆਂ ਦੇ ਹਰ ਕੋਨੇ ਚ ਸੁਣਿਆ ਗਿਆ ਹੈ ਜਿਸ ਕਰਕੇ ਇਹ ਗੀਤ ਨਾਮਵਰ ਲੋਕਾਂ ਨੇ ਪੋਸਟ ਕਰਕੇ ‘ਕਾਹਲੋਂ ਕੁਲਤਾਰ ਨੂੰ ਮੁਬਾਰਕਾਂ ਦਿੱਤੀਆਂ ਹਨ / ਗੀਤਕਾਰ ਕਾਹਲੋਂ ਕੁਲਤਾਰ ਸਿੰਘ ਜੀ ਕਹਿੰਦੇ ਹਨ ਕਿ ਮੇਰੇ ਪਿਤਾ ਜੀ ਸਰਦਾਰ ਸਰੂਪ ਸਿੰਘ ਜੀ ਤੇ ਮਾਤਾ ਲਖਵਿੰਦਰ ਕੌਰ ਜੀ ਨੇ ਮੈਨੂੰ ਸੱਚ ਦੇ ਰਸਤੇ ਚੱਲਣ ਵਾਸਤੇ ਪ੍ਰੇਰਿਤ ਕੀਤਾ ਹੈ/ ਜਿਸ ਕਰਕੇ ਮੈਂ ਉਹ ਗੀਤ ਲਿਖਦਾ ਹਾਂ ਜੋ ਪਰਿਵਾਰ ਚ ਬੈਠਕੇ ਸੁਣੇ ਜਾ ਸਕਣ/ ਜਦੋ ਉਹਨਾਂ ਨਾਲ ਪਿੰਡ ਦਾਦੂਯੋਧ ਦੀ ਗੱਲ ਕੀਤੀ ਤੇ ਉਹਨਾਂ ਨੇ ਕਿਹਾ ਕਿ ਆਪਣਾ ਪਿੰਡ ਕਿਸਨੂੰ ਯਾਦ ਨਹੀਂ ਆਉਂਦਾ, ਜਦੋ ਸਮਾਂ ਮਿਲਦਾ ਹੈ ਪਿੰਡ ਆਉਂਦਾ ਹਾਂ ਜਨਮ ਭੂਮੀ ਕੋਈ ਭੁੱਲ ਸਕਦਾ ਹੈ, ਗੀਤਾਂ ਦੀ ਸ਼ੂਟਿੰਗ ਦੇ ਬਹਾਨੇ ਨਾਲ ਹੀ ਸਹੀ ਆ ਜਾਂਦਾ ਹਾਂ। ਭਾਵੇਂ ਕਿ ਕਾਹਲੋਂ ਕੁਲਤਾਰ ਸਿੰਘ ਇੰਗਲੈਂਡ ਦੀ ਧਰਤੀ ‘ਚ’ ਵੱਸ ਗਿਆ ਹਨ ਪਰ ਉਹਨਾਂ ਦੇ ਫ਼ੈਨ ਜਦੋ ਵੀ ਉਹਨਾਂ ਦੇ ਪਿੰਡ ਦਾਦੂਯੋਧ ਕੋਲੋ ਲੰਘਦੇ ਹਨ ਤੇ ਹੱਥ ਕਰਕੇ ਕਹਿੰਦੇ ਹਨ ਕਿ ਆਹ ਪਿੰਡ ਮਸ਼ਹੂਰ ਗੀਤਕਾਰ ‘ਕਾਹਲੋਂ ਕੁਲਤਾਰ ਸਿੰਘ’ ਦਾ ਪਿੰਡ ਹੈ।
ਕਾਹਲੋਂ ਕੁਲਤਾਰ ਸਿੰਘ ਦੇ ਸਾਰੇ ਗੀਤ ਉਹਨਾਂ ਦੇ ਆਪਣੇ YouTube channel
Kahlon kultar Singh ਤੇ search ਕਰਕੇ ਸੁਣੇ ਜਾ ਸਕਦੇ ਹਨ
ਜੇ ਕਿਸੇ ਵੀ ਚੰਗੇ ਗਾਇਕ ਨੂੰ ਧਾਰਮਿਕ ਤੇ ਸੱਭਿਆਚਾਰ ਗੀਤ ਚਾਹੀਦੇ ਹੋਣ ਤਾ ਉਹ ਇਸ ਨੰਬਰ ਤੇ ਸੰਪਰਕ ਕਰ ਸਕਦੇ ਹਨ।
00447966119059(uK)
ਲੇਖਕ ਤੇ ਪੱਤਰਕਾਰ
ਰਜਿੰਦਰ ਸਿੰਘ ਬੰਟੂ
ਫੋਨ-98723-60379

Video Ad