
21 ਆਈਏਐਸ ਤੇ 47 ਪੀਸੀਐਸ ਅਧਿਕਾਰੀਆਂ ਦਾ ਹੋਇਆ ਤਬਾਦਲਾ
ਚੰਡੀਗੜ੍ਹ, 12 ਅਗਸਤ (ਹਮਦਰ ਨਿਊਜ਼ ਸਰਵਿਸ) : ਪੰਜਾਬ ਸਰਕਾਰ ਨੇ ਇੱਕ ਵੱਡਾ ਪ੍ਰਸ਼ਾਸਨਿਕ ਫੇਰਬਦਲ ਕਰਦੇ ਹੋਏ 21 ਆਈਏਐਸ ਅਤੇ 47 ਪੀਸੀਐਸ ਅਧਿਕਾਰੀਆਂ ਦਾ ਤਬਾਦਲਾ ਕਰ ਦਿੱਤਾ। ਇੱਕ ਹੁਕਮ ਮੁਤਾਬਕ ਭਾਰਤੀ ਪ੍ਰਸ਼ਾਸਨਿਕ ਸੇਵਾ (ਆਈਏਐਸ) ਅਧਿਕਾਰੀਆਂ ਵਿੱਚ ਸੁਮੇਰ ਸਿੰਘ ਗੁੱਜਰ ਨੂੰ ਸਕੱਤਰ, ਸਮਾਜਿਕ ਸੁਰੱਖਿਆ, ਮਹਿਲਾਵਾਂ ਤੇ ਬਾਲ ਵਿਕਾਸ ਤੋਂ ਇਲਾਵਾ ਰੂਪਨਗਰ ਵਿਭਾਗ ਦਾ ਕਮਿਸ਼ਨਰ ਬਣਾਇਆ ਗਿਆ।
ਹੁਕਮ ਮੁਤਾਬਕ ਕੁਮਾਰ ਅਮਿਤ ਨੂੰ ਪੰਜਾਬ ਲਘੂ ਉਦਯੋਗ ਨਿਰਯਾਮ ਨਿਗਮ ਦੇ ਪ੍ਰਬੰਧ ਡਾਇਰੈਕਟਰ ਤੋਂ ਬਿਨਾ ਮੁੱਖ ਮੰਤਰੀ ਦੇ ਵਿਸ਼ੇਸ਼ ਪ੍ਰਮੁੱਖ ਸਕੱਤਰ ਦੇ ਰੂਪ ਵਿੱਚ ਤੈਨਾਤ ਕੀਤਾ ਗਿਆ। ਬਲਦੀਪ ਕੌਰ ਨੂੰ ਮਾਨਸਾ ਦਾ ਡਿਪਟੀ ਕਮਿਸ਼ਨਰ ਨਿਯੁਕਤ ਕੀਤਾ ਗਿਆ। ਇਸ ਦੇ ਅਨੁਸਾਰ ਅਰੁਣ ਸ਼ੇਖੜੀ ਨੂੰ ਕਮਿਸ਼ਨਰ ਪਟਿਆਲਾ ਦਾ ਵਧੀਕ ਇੰਚਾਰਜ ਦਿੱਤਾ ਗਿਆ, ਜਦਕਿ ਅਭਿਨਵ ਨੂੰ ਸਿਹਤ ਤੇ ਪਰਿਵਾਰ ਕਲਿਆਣ ਵਿਭਾਗ ਵਿੱਚ ਤੈਨਾਤ ਕੀਤਾ ਗਿਆ।
ਆਈਏਐਸ ਅਧਿਕਾਰੀਆਂ ਤੋਂ ਇਲਾਵਾ ਜਸਬੀਰ ਸਿੰਘ, ਅਮਿਤ ਬਾਂਬੀ, ਮਨਦੀਪ ਕੌਰ, ਰਜਤ ਓਬਰਾਏ ਸਣੇ 47 ਪੀਸੀਐਸ ਅਧਿਕਾਰੀਆਂ ਦਾ ਵੀ ਤਬਾਦਲਾ ਕੀਤਾ ਗਿਆ।