
ਔਨਰੇਰੀ ਲੈਫ਼ਟੀਨੈਂਟ ਕਰਨਲ ਵਜੋਂ ਹੋਈ ਨਿਯੁਕਤੀ
ਟੋਰਾਂਟੋ, 26 ਜਨਵਰੀ (ਰਾਜ ਗੋਗਨਾ) : ਭਾਰਤੀ, ਖਾਸ ਤੌਰ ’ਤੇ ਪੰਜਾਬੀ ਲੋਕ ਦੁਨੀਆ ਭਰ ਵਿੱਚ ਆਪਣੀ ਮਿਹਨਤ ਦੇ ਦਮ ’ਤੇ ਚੰਗਾ ਨਾਮਣਾ ਖੱਟ ਰਹੇ ਨੇ। ਜੇਕਰ ਕੈਨੇਡਾ ਦੀ ਗੱਲ ਕਰੀਏ ਤਾਂ ਇੱਥੇ ਵੀ ਵੱਡੀ ਗਿਣਤੀ ਵਿੱਚ ਪੰਜਾਬੀ ਵਸੇ ਹੋਏ ਨੇ, ਜਿਨ੍ਹਾਂ ਵੱਲੋਂ ਚੰਗਾ ਮੁਕਾਮ ਹਾਸਲ ਕੀਤਾ ਜਾ ਰਿਹਾ ਹੈ। ਇਸੇ ਤਰ੍ਹਾਂ ਭਾਰਤੀ ਮੂਲ ਦੀ ਕੈਨੇਡੀਅਨ ਉਦਯੋਗਪਤੀ ਤੇ ਟੀਵੀ ਸ਼ਖਸੀਅਤ ਮਨਜੀਤ ਮਿਨਹਾਸ ਨੂੰ ਵੱਡਾ ਸਨਮਾਨ ਹਾਸਲ ਹੋਇਆ ਐ। ਉਨ੍ਹਾਂ ਨੂੰ ਕੈਨੇਡੀਅਨ ਆਰਮਡ ਫੋਰਸਿਸ ਅਤੇ ਕਵੀਨਸ ਓਨ ਰਾਈਫਲਸ ਆਫ਼ ਕੈਨੇਡਾ ਦੇ ਔਨਰੇਰੀ ਲੈਫ਼ਟੀਨੈਂਟ ਕਰਨਲ ਵਜੋਂ ਨਿਯੁਕਤ ਕੀਤਾ ਗਿਆ। ਇਸ ’ਤੇ ਰੱਖਿਆ ਮੰਤਰੀ ਅਨੀਤਾ ਆਨੰਦ ਨੇ ਮਨਜੀਤ ਮਿਨਹਾਸ ਨੂੰ ਵਧਾਈ ਦਿੱਤੀ।