ਨਛੱਤਰ ਗਿੱਲ ਦੀ ਪਤਨੀ ਦੇ ਭੋਗ ਤੇ ਅੰਤਮ ਅਰਦਾਸ ’ਚ ਪੁੱਜੇ ਕਈ ਕਲਾਕਾਰ

ਨਛੱਤਰ ਗਿੱਲ ਦੀ ਕਾਮਯਾਬੀ ਪਿੱਛੇ ਦਲਵਿੰਦਰ ਕੌਰ ਦਾ ਵੱਡਾ ਹੱਥ
ਭੋਗ ਤੇ ਅੰਤਮ ਅਰਦਾਸ ਮੌਕੇ ਬੋਲੇ ਸਤਵਿੰਦਰ ਬੁੱਗਾ

Video Ad

ਫਗਵਾੜਾ, 22 ਨਵੰਬਰ (ਹਮਦਰਦ ਨਿਊਜ਼ ਸਰਵਿਸ) : ਪੰਜਾਬੀ ਗਾਇਕ ਨਛੱਤਰ ਗਿੱਲ ਦੀ ਪਤਨੀ ਦਲਵਿੰਦਰ ਕੌਰ ਦਾ ਬੀਤੇ ਦਿਨੀਂ ਦੇਹਾਂਤ ਹੋ ਗਿਆ ਸੀ। ਅੱਜ ਉਨ੍ਹਾਂ ਦਾ ਭੋਗ ਤੇ ਅੰਤਮ ਅਰਦਾਸ ਹੋਈ, ਜਿਸ ਵਿੱਚ ਕਈ ਕਲਾਕਾਰ ਤੇ ਹੋਰ ਸ਼ਖਸੀਆਂ ਨੇ ਹਾਜ਼ਰੀ ਭਰੀ। ਮਾਂ ਦੀ ਮੌਤ ਤੋਂ ਦੋ ਦਿਨ ਪਹਿਲਾਂ ਹੀ ਵਿਆਹੀ ਦਲਵਿੰਦਰ ਦੀ ਧੀ ਦਾ ਇਸ ਮੌਕੇ ਬੁਰਾ ਹਾਲ ਸੀ। ਬੜੀ ਮੁਸ਼ਕਲ ਨਾਲ ਪਰਿਵਾਰਕ ਮੈਂਬਰ ਤੇ ਰਿਸ਼ਤੇਦਾਰ ਉਸ ਨੂੰ ਸੰਭਾਲ਼ ਰਹੇ ਸੀ।
ਫਗਵਾੜਾ ਦੇ ਗੁਰਦੁਆਰਾ ਸੁਖਚੈਨਆਣਾ ਸਾਹਿਬ ਵਿਖੇ ਸ੍ਰੀ ਸਹਿਜ ਪਾਠ ਦਾ ਭੋਗ ਪਾਇਆ ਗਿਆ ਅਤੇ ਅੰਤਮ ਅਰਦਾਸ ਕੀਤੀ ਗਈ। ਗਮਗੀਨ ਮਾਹੌਲ ਵਿੱਚ ਹੋਈ ਅੰਤਮ ਅਰਦਾਸ ਵਿੱਚ ਵੱਡੀ ਗਿਣਤੀ ਵਿੱਚ ਲੋਕ ਹਾਜ਼ਰ ਸਨ। ਇਸ ਦੌਰਾਨ ਸੰਬੋਧਨ ਕਰਦਿਆਂ ਪੰਜਾਬੀ ਗਾਇਕ ਸਤਵਿੰਦਰ ਬੁੱਗਾ ਨੇ ਕਿਹਾ ਕਿ ਨਛੱਤਰ ਗਿੱਲ ਦੀ ਕਾਮਯਾਬੀ ਦੇ ਪਿੱਛੇ ਦਲਵਿੰਦਰ ਕੌਰ ਦਾ ਵੱਡਾ ਹੱਥ ਸੀ, ਜਿਸ ਨੇ ਜ਼ਿੰਦਗੀ ਦੇ ਹਰ ਮੋੜ ’ਤੇ ਗਿੱਲ ਦਾ ਡੱਟ ਕੇ ਸਾਥ ਦਿੱਤਾ।

Video Ad