ਉਨਟਾਰੀਓ ’ਚ ਮੁੜ ਲਾਜ਼ਮੀ ਕੀਤਾ ਜਾ ਸਕਦੈ ਮਾਸਕ!

ਡਗ ਫੋਰਡ ਨੇ ਫਿਲਹਾਲ ‘ਜਿੰਨਾ ਸੰਭਵ ਹੋ ਸਕੇ’ ਮਾਸਕ ਦਾ ਸੱਦਾ ਦਿਤਾ

Video Ad

ਸਿਹਤ ਮਾਹਰ ਲਗਾਤਾਰ ਦੇ ਰਹੇ ਹਨ ਚਿਤਾਵਨੀ

ਟੋਰਾਂਟੋ, 10 ਦਸੰਬਰ (ਵਿਸ਼ੇਸ਼ ਪ੍ਰਤੀਨਿਧ) : ਉਨਟਾਰੀਓ ਵਿਚ ਕੋਰੋਨਾ ਮਰੀਜ਼ਾਂ ਦੀ ਵਧ ਰਹੀ ਗਿਣਤੀ ਦਰਮਿਆਨ ਪ੍ਰੀਮੀਅਰ ਡਗ ਫ਼ੋਰਡ ਨੇ ਸੂਬੇ ਦੇ ਲੋਕਾਂ ਨੂੰ ਜਿੰਨਾ ਸੰਭਵ ਹੋ ਸਕੇ ਮਾਸਕ ਲਾਉਣ ਦਾ ਸੱਦਾ ਦਿਤਾ ਹੈ। ਸਿਹਤ ਮਾਹਰਾਂ ਦੀਆਂ ਚਿਤਾਵਨੀ ਨੂੰ ਵੇਖਦਿਆਂ ਮਹਿਸੂਸ ਕੀਤਾ ਜਾ ਰਿਹਾ ਹੈ ਕਿ ਉਨਟਾਰੀਓ ਵਿਚ ਜਲਦ ਹੀ ਮਾਸਕ ਲਾਜ਼ਮੀ ਕਰ ਦਿਤਾ ਜਾਵੇਗਾ। ਡਗ ਫ਼ੋਰਡ ਨੇ ਕਿਹਾ ਕਿ ਉਹ ਹਮੇਸ਼ਾ ਡਾ. ਮੂਰ ਦੀ ਗੱਲ ਮੰਨਦੇ ਹਨ ਅਤੇ ਹੁਣ ਡਾ. ਮੂਰ ਸਭਨਾਂ ਨੂੰ ਮਾਸਕ ਲਾਉਣ ਦਾ ਸੁਝਾਅ ਦੇ ਰਹੇ ਹਨ।

Video Ad