Home ਦੁਨੀਆ Me2: ਅਲੀ ਜ਼ਫਰ ‘ਤੇ ਦੋਸ਼ ਲਾਉਣ ਵਾਲੀ ਗਾਇਕਾ ਮੀਸ਼ਾ ਸ਼ਫੀ ਨੂੰ 3 ਸਾਲ ਦੀ ਸਜ਼ਾ ਮਿਲੀ

Me2: ਅਲੀ ਜ਼ਫਰ ‘ਤੇ ਦੋਸ਼ ਲਾਉਣ ਵਾਲੀ ਗਾਇਕਾ ਮੀਸ਼ਾ ਸ਼ਫੀ ਨੂੰ 3 ਸਾਲ ਦੀ ਸਜ਼ਾ ਮਿਲੀ

0
Me2: ਅਲੀ ਜ਼ਫਰ ‘ਤੇ ਦੋਸ਼ ਲਾਉਣ ਵਾਲੀ ਗਾਇਕਾ ਮੀਸ਼ਾ ਸ਼ਫੀ ਨੂੰ 3 ਸਾਲ ਦੀ ਸਜ਼ਾ ਮਿਲੀ

ਇਸਲਾਮਬਾਦ, 15 ਮਾਰਚ, ਹ.ਬ. : ਮੀਟੂ ਮੁਹਿੰਮ ਰਾਹੀਂ ਦੁਨੀਆ ਭਰ ਦੀਆਂ ਔਰਤਾਂ ਨੇ ਅਪਣੇ ਨਾਲ ਜਿਨਸੀ ਸ਼ੋਸ਼ਣ ਦੀਆਂ ਘਟਨਾਵਾਂ ਬਾਰੇ ਦੱਸਿਆ। ਇਸੇ ਤਰ੍ਹਾਂ ਪਾਕਿਸਤਾਨ ਵਿਚ ਵੀ ਗਾਇਕਾ ਮੀਸ਼ਾ ਨੇ ਇਹ ਮਾਮਲਾ ਚੁੱਕਿਆ। ਦੱਸਦੇ ਚਲੀਏ ਕਿ ਸੋਸ਼ਲ ਮੀਡੀਆ ‘ਤੇ ਵਾਇਰਲ ਹੋਏ ਮੀਟੂ ਮੁਹਿੰਮ ਦੌਰਾਨ ਅਦਾਕਾਰ ਅਤੇ ਗਾਇਕ ਅਲੀ ਜ਼ਫਰ ‘ਤੇ ਜਿਸਮਾਨੀ ਸ਼ੋਸ਼ਣ ਦੇ ਦੋਸ਼ ਲਾਉਣ ਵਾਲੀ ਗਾਇਕਾ ਮੀਸ਼ਾ ਸ਼ਫੀ ਨੂੰ ਅਦਾਲਤ ਨੇ ਤਿੰਨ ਸਾਲ ਦੀ ਸਜ਼ਾ ਸੁਣਾਈ। ਅਦਾਲਤ ਵਿਚ ਅਲੀ ਦੇ ਖ਼ਿਲਾਫ਼ ਗਾਇਕਾ ਦੇ ਸਾਰੇ ਦੋਸਾਂ ਨੂੰ ਖਾਰਜ ਕਰ ਦਿੱਤਾ ਹੈ। ਗਾਇਕਾ ਨੇ ਅਲੀ ‘ਤੇ ਜਿਸਮਾਨੀ ਸ਼ੋਸ਼ਣ ਦੇ ਸੰਗੀਨ ਦੋਸ਼ ਲਾਏ ਸੀ। ਅਦਾਲਤ ਵਿਚ ਅਲੀ ਦੇ ਖ਼ਿਲਾਫ਼ ਦੋਸ਼ ਸਿੱਧ ਨਹੀਂ ਹੋ ਸਕੇ ਜਿਸ ਤੋਂ ਬਾਅਦ ਅਲੀ ਨੇ ਮੀਸ਼ਾ ਦੇ ਖ਼ਿਲਾਫ਼ ਮਹਾਣਹਾਣੀ ਦਾ ਮੁਕੱਦਮਾ ਕੀਤਾ । ਇਸ ਮੁਕੱਦਮੇ ਵਿਚ ਕੋਰਟ ਨੇ ਫੈਸਲਾ ਸੁਣਾਉਂਦੇ ਹੋਏ ਗਾਇਕਾ ਨੂੰ ਤਿੰਨ ਸਾਲ ਦੀ ਸਜ਼ਾ ਸੁਣਾਈ। ਕੋਰਟ ਨੇ ਕਿਹਾ ਹੈ ਕਿ ਮੀਸ਼ਾ ਸ਼ਫੀ ਦੇ ਜਿਨਸੀ ਸ਼ੋਸ਼ਣ ਦੇ ਦੋਸ਼ ਨਾਲ ਅਲੀ ਜ਼ਫਰ ਦੇ ਕਰੀਅਰ ਨੂੰ ਕਾਫੀ ਗਹਿਰਾ ਧੱਕਾ ਲੱਗਾ ਹੈ। ਉਥੇ ਹੀ ਮੀਸ਼ਾ ਸ਼ਫੀ ਕੋਰਟ ਦੇ ਇਸ ਫ਼ੈਸਲੇ ‘ਤੇ ਕਾਫੀ ਭੜਕ ਗਈ ਹੈ। ਉਨ੍ਹਾਂ ਨੇ ਕਿਹਾ, ‘ਇਸ ਤਰ੍ਹਾਂ ਦੇ ਕੇਸ ‘ਚ ਕਿਸ ਔਰਤ ਨੂੰ ਕਿਸ ਕੀਮਤ ‘ਤੇ ਨਿਆਂ ਮਿਲਿਆ ਹੈ।’