Home ਕਰੋਨਾ ਭਾਰਤ ’ਚ ਮਿਲੇ ਕੋਰੋਨਾ ਦੇ 20 ਹਜ਼ਾਰ ਤੋਂ ਵੱਧ ਨਵੇਂ ਕੇਸ

ਭਾਰਤ ’ਚ ਮਿਲੇ ਕੋਰੋਨਾ ਦੇ 20 ਹਜ਼ਾਰ ਤੋਂ ਵੱਧ ਨਵੇਂ ਕੇਸ

0
ਭਾਰਤ ’ਚ ਮਿਲੇ ਕੋਰੋਨਾ ਦੇ 20 ਹਜ਼ਾਰ ਤੋਂ ਵੱਧ ਨਵੇਂ ਕੇਸ

36 ਮਰੀਜ਼ਾਂ ਨੇ ਤੋੜਿਆ ਦਮ

ਨਵੀਂ ਦਿੱਲੀ, 24 ਜੁਲਾਈ (ਹਮਦਰਦ ਨਿਊਜ਼ ਸਰਵਿਸ) : ਹੋਰਨਾਂ ਮੁਲਕਾਂ ਦੀ ਤਰ੍ਹਾਂ ਭਾਰਤ ਵਿੱਚ ਵੀ ਕੋਰੋਨਾ ਕੇਸਾਂ ਕੇਸਾਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ। ਪਰ ਪਿਛਲੇ ਦੋ ਦਿਨਾਂ ਵਿੱਚ ਰੋਜ਼ਾਨਾ ਕੇਸਾਂ ਵਿੱਚ ਥੋੜੀ ਗਿਰਾਵਟ ਦੇਖਣ ਨੂੰ ਮਿਲੀ। ਇਸ ਦੇ ਚਲਦਿਆਂ ਹੀ ਪਿਛਲੇ 24 ਘੰਟਿਆਂ ਦੌਰਾਨ ਦੇਸ਼ ਭਰ ਵਿੱਚੋਂ 20 ਹਜ਼ਾਰ 279 ਨਵੇਂ ਕੇਸ ਸਾਹਮਣੇ ਆਏ, ਜਦਕਿ ਦੋ ਦਿਨ ਪਹਿਲਾਂ 21,880 ਨਵੇਂ ਮਾਮਲੇ ਸਾਹਮਣੇ ਆਏ ਸਨ। ਕੋਰੋਨਾ ਦੇ ਨਵੇਂ ਮਾਮਲਿਆਂ ਦੀ ਗਿਣਤੀ ਘਟੀ ਹੈ। ਪਰ ਕੋਰੋਨਾ ਨਾਲ ਲੋਕਾਂ ਦੀ ਹੋਣ ਵਾਲੀਆਂ ਮੌਤਾਂ ਦਾ ਅੰਕੜਾ ਵਧ ਰਿਹਾ ਹੈ। ਪਿਛਲੇ 24 ਘੰਟਿਆਂ ਵਿਚ 26 ਲੋਕਾਂ ਦੀ ਕੋਰੋਨਾ ਕਾਰਨ ਜਾਨ ਚਲੀ ਗਈ ਜਦੋਂ ਕਿ ਦੋ ਦਿਨ ਪਹਿਲਾਂ 60 ਲੋਕਾਂ ਦੀ ਕੋਰੋਨਾ ਦੀ ਵਜ੍ਹਾ ਨਾਲ ਮੌਤ ਹੋ ਗਈ ਸੀ।
ਸਿਹਤ ਮੰਤਰਾਲੇ ਵੱਲੋਂ ਜਾਰੀ ਅੰਕੜਿਆਂ ਮੁਤਾਬਕ ਇਸ ਸਮੇਂ ਭਾਰਤ ਵਿਚ ਕੁੱਲ ਮਾਮਲੇ 43888,45 ਹਨ ਤੇ 4,32,10,522 ਮਰੀਜ਼ ਰਿਕਵਰ ਹੋਏ ਹਨ। ਸਰਗਰਮ ਮਾਮਲੇ 1,52,200 ਹਨ। ਇਸ ਤੋਂ ਇਲਾਵਾ 18,143 ਮਰੀਜ਼ ਡਿਸਚਾਰਜ ਹੋਏ ਹਨ।
ਪਿਛਲੇ 24 ਘੰਟਿਆਂ ਵਿਚ 26 ਮਰੀਜ਼ਾਂ ਦੀ ਮੌਤ ਹੋਈ ਹੈ ਤਾਂ ਕੋਰੋਨਾ ਦੀ ਵਜ੍ਹਾ ਨਾਲ ਮੌਤ ਦਾ ਅੰਕੜਾ 5,26,033 ਪਹੁੰਚ ਗਿਆ ਹੈ। ਦੇਸ਼ ਵਿਚ ਕੁੱਲ ਵੈਕਸੀਨ ਲਗਾਉਣ ਵਾਲਿਆਂ ਦੀ ਗਿਣਤੀ 2,01,99,33,453 ਹੋ ਗਈ ਹੈ। ਦੇਸ਼ ਵਿਚ ਕੋਰੋਨਾ ਸੰਕਰਮਿਤ ਮਰੀਜ਼ ਸ਼ਨੀਵਾਰ ਦੀ ਤੁਲਨਾ ਵਿਚ ਘਟੇ ਹਨ। ਹਾਲਾਂਕਿ ਅੱਜ ਵੀ ਮਰੀਜ਼ 20 ਹਜ਼ਾਰ ਦੇ ਪਾਰ ਹਨ ਜੋ ਕਿ ਸ਼ੁੱਕਰਵਾਰ ਨੂੰ 21,880 ਤੇ ਸ਼ਨੀਵਾਰ ਨੂੰ 21,411 ਸਨ।
ਦੇਸ਼ ਦੇ ਸੱਤ ਸੂਬੇ ਅਜਿਹੇ ਹਨ ਜਿੱਥੇ ਸਕਾਰਾਤਮਕਤਾ ਦਰ 10 ਫੀਸਦੀ ਤੋਂ ਵੱਧ ਹੈ। ਇਨ੍ਹਾਂ ਰਾਜਾਂ ਵਿੱਚ ਅਸਾਮ, ਸਿੱਕਮ, ਹਿਮਾਚਲ ਪ੍ਰਦੇਸ਼, ਉੱਤਰਾਖੰਡ, ਮੇਘਾਲਿਆ, ਕੇਰਲ ਅਤੇ ਬੰਗਾਲ ਸ਼ਾਮਲ ਹਨ। ਆਸਾਮ ਵਿੱਚ ਸਕਾਰਾਤਮਕਤਾ ਦਰ ਦਰਜ ਕੀਤੀ ਗਈ 10.76%, ਸਿੱਕਮ 19.47%, ਮੇਘਾਲਿਆ 27.86%, ਹਿਮਾਚਲ 14.96%, ਉੱਤਰਾਖੰਡ 13.79%, ਕੇਰਲ 12.35% ਅਤੇ ਬੰਗਾਲ 12.64%। ਬੰਗਾਲ ਅਤੇ ਕੇਰਲ ਨੂੰ ਛੱਡ ਕੇ, ਭਾਵੇਂ ਬਾਕੀ ਚਾਰ ਰਾਜਾਂ ਵਿੱਚ ਸਕਾਰਾਤਮਕਤਾ ਦਰ 10 ਪ੍ਰਤੀਸ਼ਤ ਤੋਂ ਵੱਧ ਹੈ, ਪਰ ਇੱਥੇ ਰੋਜ਼ਾਨਾ ਕੇਸ ਇੱਕ ਹਜ਼ਾਰ ਤੋਂ ਹੇਠਾਂ ਹਨ।