ਸਮੁੰਦਰੀ ਜਹਾਜ਼ ’ਚ ਮਿਲੇ ਕੋਰੋਨਾ ਦੇ 800 ਤੋਂ ਵੱਧ ਮਰੀਜ਼

ਸਿਡਨੀ, 13 ਨਵੰਬਰ (ਹਮਦਰਦ ਨਿਊਜ਼ ਸਰਵਿਸ) : ਹਾਲਾਂਕਿ ਕੋਰੋਨਾ ਮਹਾਂਮਾਰੀ ਦਾ ਦੁਨੀਆ ਭਰ ਵਿੱਚੋਂ ਖੌਫ਼ ਘਟ ਚੁੱਕਾ ਐ ਅਤੇ ਇਸ ਦੇ ਕੇਸਾਂ ਵਿੱਚ ਵੀ ਵੱਡੀ ਗਿਰਾਵਟ ਆਈ, ਪਰ ਕਿਤੇ-ਕਿਤੇ ਰੋਜ਼ਾਨਾ ਕੇਸ ਸਾਹਮਣੇ ਆ ਰਹੇ ਨੇ। ਇਸ ਦੇ ਚਲਦਿਆਂ ਸਿਡਨੀ ਵਿੱਚ ਕਾਰਨੀਵਲ ਕੰਪਨੀ ਦੇ ਸਮੁੰਦਰੀ ਜਹਾਜ਼ ’ਤੇ 800 ਤੋਂ ਵੱਧ ਯਾਤਰੀਆਂ ਦੀ ਕੋਰੋਨਾ ਰਿਪੋਰਟ ਪੌਜ਼ੀਟਿਵ ਆਈ। ਇਸ ਤੋਂ ਬਾਅਦ ਇਸ ਜਹਾਜ਼ ਨੂੰ ਤੁਰੰਤ ਰੋਕ ਦਿੱਤਾ ਗਿਆ। ਇਹ ਜਹਾਜ਼ 3300 ਯਾਤਰੀਆਂ ਅਤੇ 1300 ਚਾਲਕ ਦਲ ਦੇ ਮੈਂਬਰਾਂ ਨਾਲ ਨਿਊਜ਼ੀਲੈਂਡ ਤੋਂ ਰਵਾਨਾ ਹੋਇਆ ਸੀ, ਜਿਸ ਨੂੰ ਸਿਡਨੀ ਬੰਦਰਗਾਹ ’ਤੇ ਰੋਕ ਦਿੱਤਾ ਗਿਆ।
ਸਿਡਨੀ ਆਸਟ੍ਰੇਲੀਆ ਦੇ ਸਭ ਤੋਂ ਵੱਧ ਆਬਾਦੀ ਵਾਲੇ ਰਾਜ ਨਿਊ ਸਾਊਥ ਵੇਲਜ਼ ਦੀ ਰਾਜਧਾਨੀ ਹੈ। ਰਿਪੋਰਟਾਂ ਮੁਤਾਬਕ ਕੰਪਨੀ ਨੇ ਜਹਾਜ਼ ਦੇ ਸਿਡਨੀ ’ਚ ਰੋਕਣ ਦੀ ਪੁਸ਼ਟੀ ਕੀਤੀ ਹੈ। ਸਾਲ 2020 ਵਿੱਚ ਵੀ ਨਿਊ ਸਾਊਥ ਵੇਲਜ਼ ਵਿੱਚ ਰੂਬੀ ਪ੍ਰਿੰਸੇਸ ਕਰੂਜ਼ ਸ਼ਿਪ ਵਿੱਚ ਬਹੁਤ ਸਾਰੇ ਯਾਤਰੀਆਂ ਦੀ ਕੋਰੋਨਾ ਰਿਪੋਰਟ ਪੌਜ਼ੀਟਿਵ ਆਈ ਸੀ। ਉਸ ਸਮੇਂ 28 ਯਾਤਰੀਆਂ ਦੀ ਮੌਤ ਹੋ ਗਈ ਸੀ ਅਤੇ 900 ਲੋਕ ਕੋਰੋਨਾ ਪੌਜ਼ੀਟਿਵ ਪਾਏ ਗਏ ਸਨ।

Video Ad
Video Ad