ਕੈਨੇਡਾ ਦੇ 8 ਲੱਖ ਮਕਾਨਾਂ ’ਚ ਰਹਿ ਰਹੇ ਸਮਰੱਥਾ ਤੋਂ ਵੱਧ ਲੋਕ

ਘੱਟ ਆਮਦਨ ਕਾਰਨ ਮਕਾਨ ਬਦਲਣਾ ਸੰਭਵ ਨਹੀਂ

Video Ad

ਟੋਰਾਂਟੋ, 22 ਸਤੰਬਰ (ਵਿਸ਼ੇਸ਼ ਪ੍ਰਤੀਨਿਧ) : ਕੈਨੇਡਾ ਵਿਚ ਮਕਾਨਾਂ ਦੀ ਸਮੱਸਿਆ ਨਾਲ ਸਬੰਧਤ ਨਿੱਤ ਨਵੇਂ ਅੰਕੜੇ ਸਾਹਮਣੇ ਆਉਂਦੇ ਰਹਿੰਦੇ ਹਨ। ਜੀ ਹਾਂ, ਤਾਜ਼ਾ ਰਿਪੋਰਟ ਵਿਚ ਦਾਅਵਾ ਕੀਤਾ ਗਿਆ ਹੈ ਕਿ 8 ਲੱਖ ਤੋਂ ਵੱਧ ਮਕਾਨਾਂ ਵਿਚ ਸਮਰੱਥਾ ਤੋਂ ਜ਼ਿਆਦਾ ਲੋਕ ਰਹਿ ਰਹੇ ਹਨ।
ਸਟੈਟਕੈਨ ਦੇ ਅੰਕੜਿਆਂ ਮੁਤਾਬਕ ਸੀਮਤ ਆਮਦਨ ਕਾਰਨ ਵੱਡੀ ਗਿਣਤੀ ਵਿਚ ਲੋਕ ਆਪਣਾ ਮੌਜੂਦਾ ਮਕਾਨ ਬਦਲਣ ਦੇ ਸਮਰੱਥ ਨਹੀਂ। ਤਕਰੀਬਨ 15 ਲੱਖ ਲੋਕਾਂ ਨੂੰ ‘ਕੋਰ ਹਾਊਸਿੰਗ ਨੀਡ’ ਵਾਲੀ ਸ਼੍ਰੇਣੀ ਵਿਚ ਰੱਖਿਆ ਗਿਆ ਹੈ ਜਿਨ੍ਹਾਂ ਕੋਲ ਰਹਿਣ ਵਾਸਤੇ ਲੋੜੀਂਦੀ ਥਾਂ ਉਪਲਬਧ ਨਹੀਂ ਅਤੇ ਇਕ ਕਮਰੇ ਵਿਚ ਕਈ ਕਈ ਜਣੇ ਰਹਿ ਕੇ ਗੁਜ਼ਾਰਾ ਕਰ ਰਹੇ ਹਨ। ਫੈਡਰਲ ਏਜੰਸੀ ਦੇ ਮਾਪਦੰਡਾਂ ਮੁਤਾਬਕ ਇਕ ਕਮਰੇ ਵਿਚ ਤਿੰਨ ਜਾਂ ਇਸ ਤੋਂ ਵੱਧ ਲੋਕਾਂ ਦੀ ਰਿਹਾਇਸ਼ ਨੂੰ ਗੈਰਵਾਜਬ ਮੰਨਿਆ ਜਾਂਦਾ ਹੈ।

Video Ad