ਗੈਂਗਸਟਰਾਂ ਤੋਂ ਪੁੱਛਗਿੱਛ ਲਈ ਪੰਜਾਬ ਪੁੱਜੀ ਮੁੰਬਈ ਪੁਲਿਸ

ਸਲਮਾਨ ਖਾਨ ਨੂੰ ਮਾਰਨ ਦੀ ਘੜੀ ਜਾ ਰਹੀ ਸੀ ਸਾਜਿਸ਼

Video Ad

ਕਈ ਮਹੀਨਿਆਂ ਤੋਂ ਚੱਲ ਰਹੀ ਸੀ ਪਲਾਨਿੰਗ

ਚੰਡੀਗੜ੍ਹ, 16 ਸਤੰਬਰ (ਹਮਦਰਦ ਨਿਊਜ਼ ਸਰਵਿਸ) : ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਨਾਲ-ਨਾਲ ਬਾਲੀਵੁਡ ਅਦਾਕਾਰ ਸਲਮਾਨ ਖਾਨ ਵੀ ਗੈਂਗਸਟਰਾਂ ਦੇ ਨਿਸ਼ਾਨੇ ’ਤੇ ਸੀ। ਉਸ ਨੂੰ ਮਾਰਨ ਲਈ ਲੰਬੇ ਸਮੇਂ ਤੋਂ ਸਾਜਿਸ਼ ਘੜੀ ਜਾ ਰਹੀ ਸੀ।
ਇਸ ਕੇਸ ਦੀ ਜਾਂਚ ਕਰ ਰਹੀ ਮੁੰਬਈ ਪੁਲਿਸ ਦੀ ਕ੍ਰਾਈਮ ਬਰਾਂਚ ਦੀ ਟੀਮ ਪੰਜਾਬ ਪਹੁੰਚ ਗਈ, ਜੋ ਕਿ ਸੂਬੇ ਦੀਆਂ ਵੱਖ-ਵੱਖ ਜੇਲ੍ਹਾਂ ਵਿੱਚ ਬੰਦ ਗੈਂਗਸਟਰਾਂ ਕੋਲੋਂ ਪੁੱਛਗਿੱਛ ਕਰੇਗੀ।
ਬਾਲੀਵੁੱਡ ਅਦਾਕਾਰ ਸਲਮਾਨ ਖਾਨ ਨੂੰ ਮਾਰਨ ਦੀ ਸਾਜ਼ਿਸ਼ ਮਾਮਲੇ ਵਿੱਚ ਜਾਂਚ ਕਰਨ ਲਈ ਮੁੰਬਈ ਪੁਲਿਸ ਪੰਜਾਬ ਪਹੁੰਚ ਗਈ ਹੈ। ਇਸ ਮਾਮਲੇ ਵਿੱਚ ਮੁੰਬਈ ਪੁਲਿਸ ਦੀ ਕ੍ਰਾਈਮ ਬ੍ਰਾਂਚ ਟੀਮ ਗੈਂਗਸਟਰ ਕਪਿਲ ਪੰਡਿਤ ਸਮੇਤ ਪੰਜਾਬ ਦੀਆਂ ਜੇਲਾਂ ’ਚ ਬੰਦ ਕਈ ਹੋਰ ਗੈਂਗਸਟਰਾਂ ਤੋਂ ਵੀ ਪੁੱਛਗਿੱਛ ਕਰੇਗੀ।

Video Ad