ਕੈਨੇਡਾ ਵਿਚ ਕਤਲ ਦੀਆਂ ਵਾਰਦਾਤਾਂ ਲਗਾਤਾਰ ਤੀਜੇ ਸਾਲ ਵਧੀਆਂ

2021 ਵਿਚ 788 ਜਣਿਆਂ ਦਾ ਹੋਇਆ ਕਤਲ

Video Ad

25 ਫ਼ੀ ਸਦੀ ਵਾਰਦਾਤਾਂ ਗੈਂਗਸਟਰਾਂ ਨੇ ਅੰਜਾਮ ਦਿਤੀਆਂ

ਟੋਰਾਂਟੋ, 22 ਨਵੰਬਰ (ਵਿਸ਼ੇਸ਼ ਪ੍ਰਤੀਨਿਧ) : ਕੈਨੇਡਾ ਵਿਚ ਕਤਲੋ ਗਾਰਤ ਦਾ ਸਿਲਸਿਲਾ ਲਗਾਤਾਰ ਵਧਦਾ ਜਾ ਰਿਹਾ ਹੈ ਅਤੇ 2021 ਵਿਚ ਹੋਏ ਕਤਲਾਂ ਵਿਚੋਂ ਤਕਰੀਬਨ 25 ਫ਼ੀ ਸਦੀ ਗਿਰੋਹਾਂ ਨਾਲ ਸਬੰਧਤ ਸਨ। ਸਟੈਟਿਸਟਿਕਸ ਕੈਨੇਡਾ ਦੇ ਤਾਜ਼ਾ ਅੰਕੜਿਆਂ ਮੁਤਾਬਕ ਲਗਾਤਾਰ ਤੀਜੇ ਸਾਲ ਮੁਲਕ ਵਿਚ ਹੱਤਿਆਵਾਂ ਦੀ ਗਿਣਤੀ ਨੇ ਪਿਛਲੇ ਵਰ੍ਹੇ ਨੂੰ ਮਾਤ ਦੇ ਦਿਤੀ ਅਤੇ ਕੁਲ 788 ਜਣਿਆਂ ਦਾ ਕਤਲ ਹੋਇਆ ਜੋ ਸਾਲ 2005 ਤੋਂ ਬਾਅਦ ਸਿਖਰਲਾ ਅੰਕੜਾ ਮੰਨਿਆ ਜਾ ਰਿਹਾ ਹੈ।

Video Ad