
ਮਸ਼ਰੂਮ ’ਚ ਅਜਿਹੇ ਅੰਜ਼ਾਈਮ ਅਤੇ ਰੇਸ਼ੇ ਮੌਜੂਦ ਹੁੰਦੇ ਹਨ ਜੋ ਕੋਲੈਸਟਰੋਲ ਲੈਵਲ ਨੂੰ ਘੱਟ ਕਰਨ ’ਚ ਮਦਦਗਾਰ ਸਾਬਤ ਹੁੰਦੇ ਹਨ। ਦਿਲ ਸਬੰਧੀ ਬੀਮਾਰੀਆਂ – ਇਸ ਨਾਲ ਦਿਲ ਦੀਆਂ ਬੀਮਾਰੀਆਂ ਘੱਟ ਹੁੰਦੀਆਂ ਹਨ।
ਮਸ਼ਰੂਮ ਮੋਟਾਪਾ ਘੱਟ ਕਰਨ ’ਚ ਮਦਦ ਕਰਦਾ ਹੈ। ਮਸ਼ਰੂਮ ’ਚ ਮੌਜੂਦ ਲੀਨ ਪ੍ਰੋਟੀਨ ਭਾਰ ਘਟਾਉਣ ’ਚ ਮਦਦ ਕਰਦਾ ਹੈ। ਮੋਟਾਪਾ ਘੱਟ ਕਰਨ ਵਾਲਿਆਂ ਨੂੰ ਪ੍ਰੋਟੀਨ ਡਾਈਟ ਲੈਣ ਦੀ ਸਲਾਹ ਦਿੱਤੀ ਜਾਂਦੀ ਹੈ। ਇਸ ਤੋਂ ਇਲਾਵਾ ਮਸ਼ਰੂਮ ਖਾਣ ਨਾਲ ਮੈਟਾਬਾਲੀਜ਼ਮ ਵੀ ਮਜ਼ਬੂਤ ਹੁੰਦਾ ਹੈ। ਮਸ਼ਰੂਮ ’ਚ ਕਈ ਸਿਹਤ ਸਬੰਧੀ ਫਾਇਦੇ ਹੁੰਦੇ ਹਨ ਅਤੇ ਇਹ ਖਾਣ ’ਚ ਵੀ ਕਾਫੀ ਸੁਆਦ ਹੁੰਦਾ ਹੈ।
ਇਸ ਤੋਂ ਇਲਾਵਾ ਇਹ ਹਾਈ ਬਲੱਡ ਪ੍ਰੈਸ਼ਰ ਨੂੰ ਕੰਟਰੋਲ ’ਚ ਰੱਖਦਾ ਹੈ। ਇਸ ’ਚ ਮੌਜੂਦ ਅਮੀਨੋ ਐਸਿਡ, ਵਿਟਾਮਿਨ ਵਰਗੇ ਪੋਸ਼ਕ ਤੱਤ ਕਈ ਬੀਮਾਰੀਆਂ ਨਾਲ ਲੜਣ ’ਚ ਮਦਦ ਕਰਦੇ ਹਨ। ਗਰਭ ਅਵਸਥਾ ’ਚ ਫਾਇਦੇਮੰਦ – ਪੋਸ਼ਕ ਤੱਤਾਂ ਨਾਲ ਭਰਪੂਰ ਮਸ਼ਰੂਮ ਗਰਭ ਅਵਸਥਾ ’ਚ ਵੀ ਬੇਹੱਦ ਫਾਇਦੇਮੰਦ ਹੁੰਦਾ ਹੈ। ਇਸ ’ਚ ਮੌਜੂਦ ਪ੍ਰੋਟੀਨ,ਫੈਟ ਅਤੇ ਕਾਰਬੋਹਾਈਡ੍ਰੇਟ ਕੁਪੋਸ਼ਣ ਤੋਂ ਬਚਾਉਂਦੇ ਹਨ।
ਇਸ ਨੂੰ ਸੁੱਕੀ ਜਾਂ ਰਸੇਦਾਰ ਸਬਜ਼ੀ ਬਣਾ ਕੇ ਵੀ ਡਾਈਟ ’ਚ ਸ਼ਾਮਲ ਕਰ ਸਕਦੇ ਹੋ। ਮਸ਼ਰੂਮ ’ਚ ਵਿਟਾਮਿਨ ਬੀ ਮੌਜੂਦ ਹੁੰਦਾ ਹੈ ਜੋ ਖਾਣੇ ਨੂੰ ਗਲੂਕੋਜ ’ਚ ਬਦਲ ਦਿੰਦਾ ਹੈ। ਕੈਂਸਰ ਤੋਂ ਬਚਾਏ – ਇਸ ’ਚ ਮੌਜੂਦ ਵਿਟਾਮਿਨ ਬੀ2 ਮੈਟਾਬਾਲੀਜ਼ਮ ਨੂੰ ਮਜ਼ਬੂਤ ਬਣਾਉਂਦੇ ਹਨ ਇਹ ਕੈਂਸਰ ਦੇ ਇਲਾਜ ਲਈ ਵੀ ਕਾਰਗਰ ਹੈ। ਮਸ਼ਰੂਮ ਦਾ ਸੇਵਨ ਸਾਨੂੰ ਪ੍ਰੋਸਟੇਟ ਅਤੇ ਬ੍ਰੈਸਟ ਕੈਂਸਰ ਤੋਂ ਬਚਾਉਂਦਾ ਹੈ। ਇਸ ’ਚ ਮੌਜੂਦ ਬੀਟਾ ਗਲੂਕਨ ਸਰੀਰ ਤੇ ਆਪਣਾ ਪ੍ਰਭਾਵ ਛੱਡਦੇ ਹਨ। ਮਸ਼ਰੂਮ ’ਚ ਮੌਜੂਦ ਤੱਤ ਕੈਂਸਰ ਦੇ ਪ੍ਰਭਾਵ ਨੂੰ ਘੱਟ ਕਰਦੇ ਹਨ।