Home ਅਮਰੀਕਾ ਅਮਰੀਕਾ ’ਚ ਨੀਰਜ ਚੋਪੜਾ ਨੇ ਰਚਿਆ ਇਤਿਹਾਸ

ਅਮਰੀਕਾ ’ਚ ਨੀਰਜ ਚੋਪੜਾ ਨੇ ਰਚਿਆ ਇਤਿਹਾਸ

0
ਅਮਰੀਕਾ ’ਚ ਨੀਰਜ ਚੋਪੜਾ ਨੇ ਰਚਿਆ ਇਤਿਹਾਸ

ਵਰਲਡ ਅਥਲੈਟਿਕਸ ਚੈਂਪੀਅਨਸ਼ਿਪ ’ਚ ਜਿੱਤਿਆ ਸਿਲਵਰ ਮੈਡਲ
ਪੀਐਮ ਮੋਦੀ ਤੇ ਪੰਜਾਬ ਦੇ ਸੀਐਮ ਮਾਨ ਨੇ ਦਿੱਤੀ ਵਧਾਈ
ਯੂਜੀਨ (ਅਮਰੀਕਾ), 24 ਜੁਲਾਈ (ਹਮਦਰਦ ਨਿਊਜ਼ ਸਰਵਿਸ) :
ਅਮਰੀਕਾ ਵਿੱਚ ਚੱਲ ਰਹੇ ਵਰਲਡ ਅਥਲੈਟਿਕਸ ਚੈਂਪੀਅਨਸ਼ਿਪ ਦੇ ਜੈਵਲਿਨ ਥ੍ਰੋਅ ਈਵੈਂਟ ਵਿਚ ਨੀਰਜ ਚੋਪੜਾ ਨੇ ਸਿਲਵਰ ਮੈਡਲ ਜਿੱਤ ਕੇ ਇਤਿਹਾਸ ਰਚ ਦਿੱਤਾ। ਉਨ੍ਹਾਂ ਨੇ 88.13 ਮੀਟਰ ਜੈਵਲਿਨ ਥ੍ਰੋ ਨਾਲ ਇਹ ਸਫ਼ਲਤਾ ਹਾਸਲ ਕੀਤੀ। ਇਸ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਉਨ੍ਹਾਂ ਨੂੰ ਵਧਾਈ ਦਿੱਤੀ ਐ।

ਨੀਰਜ ਚੋਪੜਾ ਭਾਵੇਂ ਅਮਰੀਕਾ ਦੇ ਯੂਜੀਨ ਵਿੱਚ ਚੱਲ ਰਹੀ ਵਿਸ਼ਵ ਐਥਲੈਟਿਕਸ ਚੈਂਪੀਅਨਸ਼ਿਪ ਵਿੱਚ ਜੈਵਲਿਨ ਥਰੋਅ ਵਿੱਚ ਗੋਲਡ ਜਿੱਤਣ ਤੋਂ ਖੁੰਝ ਗਿਆ ਹੋਵੇ, ਪਰ ਉਸ ਦਾ ਸਿਲਵਰ ਮੈਡਲ ਵੀ ਇਤਿਹਾਸ ਰਚਣ ਵਾਲਾ ਸਾਬਤ ਹੋਇਆ। ਨੀਰਜ 39 ਸਾਲਾਂ ਵਿੱਚ ਵਿਸ਼ਵ ਐਥਲੈਟਿਕਸ ਚੈਂਪੀਅਨਸ਼ਿਪ ਵਿੱਚ ਚਾਂਦੀ ਦਾ ਤਗਮਾ ਜਿੱਤਣ ਵਾਲਾ ਭਾਰਤ ਦਾ ਪਹਿਲਾ ਅਥਲੀਟ ਬਣ ਗਿਆ ਹੈ। ਉਸ ਤੋਂ ਪਹਿਲਾਂ 2003 ਵਿੱਚ ਪੈਰਿਸ ਵਿੱਚ ਹੋਈ ਚੈਂਪੀਅਨਸ਼ਿਪ ਵਿੱਚ ਅੰਜੂ ਬੌਬੀ ਜਾਰਜ ਨੇ ਲੰਮੀ ਛਾਲ ਮੁਕਾਬਲੇ ਵਿੱਚ ਕਾਂਸੀ ਦਾ ਤਗ਼ਮਾ ਜਿੱਤਿਆ ਸੀ। ਨੀਰਜ ਨੇ 88.13 ਮੀਟਰ ਜੈਵਲਿਨ ਸੁੱਟ ਕੇ ਇਹ ਤਮਗਾ ਹਾਸਲ ਕੀਤਾ।

ਹੁਣ ਨੀਰਜ ਚੋਪੜਾ ਨੇ ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪ ਵਿੱਚ ਭਾਰਤ ਦੀ 19 ਸਾਲਾਂ ਦੀ ਉਡੀਕ ਨੂੰ ਖਤਮ ਕਰਦੇ ਹੋਏ ਇਤਿਹਾਸ ਰਚ ਦਿੱਤਾ। ਫਾਊਲ ਨਾਲ ਸ਼ੁਰੂਆਤ ਕਰਨ ਵਾਲੇ ਚੋਪੜਾ ਨੇ ਦੂਜੇ ਯਤਨ ਵਿੱਚ 82.39, ਤੀਜੇ ਯਤਨਵਿੱਚ 86.37 ਅਤੇ ਚੌਥੇ ਯਤਨ ਵਿੱਚ 88.13 ਮੀਟਰ ਥਰੋਅ ਕੀਤਾ, ਜੋ ਸੀਜ਼ਨ ਦਾ ਚੌਥਾ ਸਭ ਤੋਂ ਵਧੀਆ ਪ੍ਰਦਰਸ਼ਨ ਹੈ। ਉਸ ਦਾ 5ਵਾਂ ਤੇ 6ਵਾਂ ਯਤਨ ਫਾਊਲ ਰਿਹਾ। ਗੋਲਡ ਮੈਡਲ ਗ੍ਰੇਨਾਡਾ ਦੇ ਮੌਜੂਦਾ ਵਿਸ਼ਵ ਚੈਂਪੀਅਨ ਐਂਡਰਸਨ ਪੀਟਰਸ ਨੇ ਜਿੱਤਿਆ। ਉਸ ਨੇ 90.46 ਮੀਟਰ ਜੈਵਲਿਨ ਸੁੱਟਿਆ।

ਕਾਂਸੀ ਦਾ ਮੈਡਲ ਚੈੱਕ ਗਣਰਾਜ ਦੇ ਯਾਕੂਬ ਵਾਲਦੇਸ਼ ਨੂੰ ਮਿਲਿਆ, ਜਿਸ ਨੇ 88.09 ਮੀਟਰ ਥਰੋਅ ਕੀਤਾ। ਭਾਰਤ ਦਾ ਰੋਹਿਤ ਯਾਦਵ 78.72 ਮੀਟਰ ਨਾਲ ਸਰਵੋਤਮ ਥਰੋਅ ਨਾਲ 10ਵੇਂ ਨੰਬਰ ’ਤੇ ਰਿਹਾ।
ਨੀਰਜ ਚੋਪੜਾ ਦੀ ਇਤਿਹਾਸਕ ਸਫਲਤਾ ’ਤੇ ਪੂਰਾ ਦੇਸ਼ ਖੁਸ਼ ਹੈ। ਇਸ ਦੇ ਚਲਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਐਥਲੀਟ ਨੂੰ ਟਵੀਟ ਕਰਕੇ ਵਧਾਈ ਦਿੱਤੀ। ਇਸੇ ਤਰ੍ਹਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਨੀਰਜ ਚੋਪੜਾ ਨੂੰ ਸਿਲਵਰ ਮੈਡਲ ਜਿੱਤਣ ’ਤੇ ਵਧਾਈ ਦਿੱਤੀ। ਉਨ੍ਹਾਂ ਨੇ ਟਵੀਟ ਕਰਦਿਆਂ ਕਿਹਾ ਕਿ ‘ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪ ਵਿਚ ਨੀਰਜ ਚੋਪੜਾ ਨੂੰ ਚਾਂਦੀ ਦਾ ਮੈਡਲ ਜਿੱਤਣ ’ਤੇ ਬਹੁਤ-ਬਹੁਤ ਮੁਬਾਰਕਾਂ। ਉਡਾਰੀ ਖੰਭਾਂ ਨਾਲ ਨਹੀਂ ਹੌਂਸਲਿਆਂ ਨਾਲ ਹੁੰਦੀ ਹੈ। ਭਵਿੱਖ ਲਈ ਸ਼ੁੱਭਕਾਮਨਾਵਾਂ।
ਦੂਜੇ ਸਥਾਨ ’ਤੇ ਰਹਿਣ ਦੇ ਬਾਵਜੂਦ ਨੀਰਜ ਇਤਿਹਾਸ ਰਚਣ ਵਿਚ ਕਾਮਯਾਬ ਰਹੇ। ਉਹ ਭਾਰਤ ਦੇ ਪਹਿਲੇ ਪੁਰਸ਼ ਖਿਡਾਰੀ ਬਣ ਗਏ ਹਨ, ਜਿਨ੍ਹਾਂ ਨੇ ਵਰਲਡ ਅਥਲੈਟਿਕਸ ਚੈਂਪੀਅਨਸ਼ਿਪ ਵਿਚ ਤਮਗਾ ਹਾਸਲ ਕੀਤਾ ਹੈ।
ਨੀਰਜ ਨੇ ਪਿਛਲੇ ਸਾਲ ਟੋਕੀਓ ਓਲੰਪਿਕ ’ਚ ਗੋਲਡ ਮੈਡਲ ਜਿੱਤ ਕੇ 120 ਸਾਲਾਂ ਦਾ ਸੋਕਾ ਖਤਮ ਕੀਤਾ ਸੀ। ਫਿਰ ਉਹ ਭਾਰਤ ਲਈ ਟਰੈਕ ਅਤੇ ਫੀਲਡ ਵਿੱਚ ਗੋਲਡ ਲਿਆਉਣ ਵਾਲਾ ਪਹਿਲਾ ਭਾਰਤੀ ਖਿਡਾਰੀ ਬਣ ਗਿਆ। ਵਿਸ਼ਵ ਚੈਂਪੀਅਨਸ਼ਿਪ ਦੇ ਕੁਆਲੀਫਾਇਰ ’ਚ ਨੀਰਜ ਨੇ ਪਹਿਲਾਂ ਹੀ ਥਰੋਅ ’ਚ 88.39 ਮੀਟਰ ਦੀ ਦੂਰੀ ਬਣਾ ਕੇ ਫਾਈਨਲ ’ਚ ਜਗ੍ਹਾ ਬਣਾ ਲਈ ਸੀ। ਪਰ, ਫਾਈਨਲ ਵਿੱਚ ਉਸ ਦਾ ਪ੍ਰਦਰਸ਼ਨ ਕੁਆਲੀਫਾਇਰ ਵਰਗਾ ਨਹੀਂ ਸੀ। ਉਸ ਨੇ ਫਾਈਨਲ ਵਿੱਚ ਦੋ ਫਾਊਲ ਕੀਤੇ। ਉਸ ਨੇ ਆਪਣੀ ਚੌਥੀ ਕੋਸ਼ਿਸ਼ ਵਿੱਚ 88.13 ਮੀਟਰ ਦਾ ਜੈਵਲਿਨ ਸੁੱਟਿਆ ਅਤੇ ਇਸ ਥਰੋਅ ਦੀ ਬਦੌਲਤ ਉਹ ਸਿਲਵਰ ਜਿੱਤਣ ਵਿੱਚ ਕਾਮਯਾਬ ਰਿਹਾ।