Home ਭਾਰਤ ਨੀਰੂ ਬਾਜਵਾ ਦੀ ਫਿਲਮ ‘ਬਿਊਟੀਫੁਲ ਬਿੱਲੋ’ ਦੇ ਵਰਲਡ ਪ੍ਰੀਮੀਅਰ 11 ਅਗਸਤ ਨੂੰ

ਨੀਰੂ ਬਾਜਵਾ ਦੀ ਫਿਲਮ ‘ਬਿਊਟੀਫੁਲ ਬਿੱਲੋ’ ਦੇ ਵਰਲਡ ਪ੍ਰੀਮੀਅਰ 11 ਅਗਸਤ ਨੂੰ

0
ਨੀਰੂ ਬਾਜਵਾ ਦੀ ਫਿਲਮ ‘ਬਿਊਟੀਫੁਲ ਬਿੱਲੋ’ ਦੇ ਵਰਲਡ ਪ੍ਰੀਮੀਅਰ 11 ਅਗਸਤ ਨੂੰ

‘ਰੱਜ ਕੇ ਵੇਖੋ’ ਮੁਹਿੰਮ ਦੀ ਸ਼ੁਰੂਆਤ ਦੇ ਨਾਲ ਪੰਜਾਬੀ ਭਾਸ਼ਾ ਦੇ ਵਿਸ਼ੇ ਵਿੱਚ ਆਪਣੀ ਸ਼ੁਰੂਆਤ ਕੀਤੀ, ਜਿਸ ਨੇ ਉੱਚ-ਸ਼੍ਰੇਣੀ ਦੀ ਖੇਤਰੀ ਵਿਸ਼ੇ ਨਾਲ ਦਰਸ਼ਕਾਂ ਦਾ ਮਨੋਰੰਜਨ ਕੀਤਾ। ਇਸ ਤੋਂ ਬਾਅਦ, ਸਭ ਤੋਂ ਵੱਡਾ ਘਰੇਲੂ ਵੀਡੀਓ ਸਟ੍ਰੀਮਿੰਗ ਪਲੇਟਫਾਰਮ, ਜ਼ੀ-5 ਆਪਣੀ ਆਉਣ ਵਾਲੀ ਫਿਲਮ, ‘ਬਿਊਟੀਫੁਲ ਬਿੱਲੋ’ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਨ ਲਈ ਤਿਆਰ ਹੈ। ਇਸ ਫਿਲਮ ਵਿਚ ਨੀਰੂ ਬਾਜਵਾ ਆਪਣੇ ਨਵੇਂ ਅਤੇ ਖੂਬਸੂਰਤ ਅੰਦਾਜ਼ ਵਿਚ ਨਜ਼ਰ ਆਵੇਗੀ, ਇਸਦੇ ਨਾਲ ਹੀ ਰੋਸ਼ਨ ਪ੍ਰਿੰਸ ਤੇ ਰੁਬੀਨਾ ਬਾਜਵਾ ਮੁਖ ਭੂਮਿਕਾ ਵਿਚ ਨਜ਼ਰ ਆਉਣਗੇ, ਇਹ ਫਿਲਮ 11 ਅਗਸਤ 2022 ਨੂੰ ਜ਼ੀ-5 ‘ਤੇ ਪ੍ਰੀਮੀਅਰ ਹੋਣ ਲਈ ਤਿਆਰ ਹੈ।
ਨੀਰੂ ਬਾਜਵਾ ਐਂਟਰਟੇਨਮੈਂਟ, ਓਮਜੀ ਸਟਾਰ ਸਟੂਡੀਓਜ਼, ਅਤੇ ਸਰੀਨ ਪ੍ਰੋਡਕਸ਼ਨ ਯੂਕੇ ਦੁਆਰਾ ਨਿਰਮਿਤ ਕੀਤੀ ਗਈ ਅਤੇ ਸੰਤੋਸ਼ ਸੁਭਾਸ਼ ਥੀਟੇ ਦੁਆਰਾ ਲਿਖੀ ਗਈ ਹੈ। ਇਸ ਫਿਲਮ ਦੇ ਨਿਰਦੇਸ਼ਕ ਅੰਮ੍ਰਿਤ ਰਾਜ ਚੱਢਾ ਹਨ ਅਤੇ ਸਹਿ-ਨਿਰਦੇਸ਼ਕ ਸੰਤੋਸ਼ ਸੁਭਾਸ਼ ਥੀਟੇ ਹਨ, ਇਸ ਫਿਲਮ ਦੀ ਮਨੋਰੰਜਕ ਕਹਾਣੀ ਅਤੇ ਉੱਚ-ਕੋਟੀ ਦੀ ਅਦਾਕਾਰੀ ਇਸਨੂੰ ਹੋਰ ਵੀ ਸ਼ਾਨਦਾਰ ਬਣਾਉਂਦੀ ਹੈ।ਸੰਤੋਸ਼ ਸੁਭਾਸ਼ ਥੀਟੇ ਅਤੇ ਅੰਮ੍ਰਿਤ ਰਾਜ ਚੱਢਾ ਦੁਆਰਾ ਨਿਰਦੇਸ਼ਤ, ਬਿਊਟੀਫੁਲ ਬਿੱਲੋ ਇੱਕ ਕਾਮੇਡੀ ਡਰਾਮਾ ਫਿਲਮ ਹੈ ਜੋ ਯੂਨਾਈਟਿਡ ਕਿੰਗਡਮ ਵਿੱਚ ਸੈੱਟ ਕੀਤੀ ਗਈ ਹੈ। ਇਹ ਕਹਾਣੀ ਰੁਬੀਨਾ ਬਾਜਵਾ ਅਤੇ ਰੋਸ਼ਨ ਪ੍ਰਿੰਸ ਦੁਆਰਾ ਨਿਭਾਏ ਗਏ ਕਿਰਦਾਰ ਨਵ-ਵਿਆਹੇ ਜੋੜੇ ਦੀਆਂ ਭਾਵਨਾਵਾਂ ਨੂੰ ਬਿਆਨ ਕਰਦੀ ਹੈ ਜਿਸ ਵਿੱਚ ਨੀਰੂ ਬਾਜਵਾ ਨੇ ਇੱਕ ਗਰਭਵਤੀ ਔਰਤ ਦੀ ਭੂਮਿਕਾ ਨਿਭਾਈ ਹੈ।
ਬਹੁਤ ਸਾਰੇ ਡਰਾਮੇ, ਹਾਸੇ ਅਤੇ ਜਜ਼ਬਾਤਾਂ ਨਾਲ ਭਾਰੀ ਫਿਲਮ- ਬਿਊਟੀਫੁਲ ਬਿੱਲੋ ਤਿੰਨ ਵਿਅਕਤੀਆਂ ਦੇ ਜੀਵਨ ਸਫ਼ਰ ਨੂੰ ਇੱਕ ਵਿਲੱਖਣ ਤਰੀਕੇ ਨਾਲ ਬਿਆਨ ਕਰੇਗਾ।ਫਿਲਮ ਦੀ ਰਿਲੀਜ਼ ਬਾਰੇ ਉਤਸ਼ਾਹ ਦੇ ਨਾਲ, ਨੀਰੂ ਬਾਜਵਾ ਦਸਦੇ ਨੇ, “ਮੈਨੂੰ ਵੱਖ-ਵੱਖ ਸ਼ਖਸੀਅਤਾਂ ਦਾ ਕਿਰਦਾਰ ਨਿਭਾਉਣਾ ਪਸੰਦ ਹੈ ਜੋ ਮੈਨੂੰ ਆਪਣੇ ਆਪ ਦੇ ਹੋਰ ਵੀ ਨੇੜੇ ਲਿਆਉਂਦਾ ਹੈ। ਦਰਸ਼ਕਾਂ ਨੂੰ ਫਿਲਮ ਦੀ ਰਿਲੀਜ਼ ਲਈ ਉਤਸੁਕ ਦੇਖ ਬਹੁਤ ਖੁਸ਼ੀ ਹੋਈ। ਇਸ ਵਿਚ ਕੋਈ ਸ਼ੱਕ ਨਹੀਂ ਹੈ ਕਿ ਅਸੀਂ ਸਾਰਿਆਂ ਨੇ ਜੋ ਮਿਹਨਤ ਕੀਤੀ ਹੈ ਉਸ ਦਾ ਨਤੀਜਾ ਵਧੀਆ ਹੀ ਹੋਵੇਗਾ।ਫਿਲਮ ਦੇ ਨਿਰਦੇਸ਼ਕ, ਸੰਤੋਸ਼ ਸੁਭਾਸ਼ ਥੀਟੇ ਨੇ ਕਿਹਾ, “ਸਾਨੂੰ ਇਹ ਹਾਸੇ ਭਰੀ ਪਰਿਵਾਰਕ ਡਰਾਮਾ ਫਿਲਮ ਦਰਸ਼ਕਾਂ ਨਾਲ ਸਾਂਝੀ ਕਰਨ ਵਿੱਚ ਖੁਸ਼ੀ ਹੋ ਰਹੀ ਹੈ, ਜਿਸ ਵਿੱਚ ਨੀਰੂ ਬਾਜਵਾ ਆਪਣੇ ਪ੍ਰਸ਼ੰਸਕਾਂ ਦੇ ਪਿਆਰ ਨੂੰ ਲੁੱਟਣ ਲਈ ਤਿਆਰ ਹੈ, ਜੋ ਯਕੀਨਨ ਨੀਰੂ ਬਾਜਵਾ ਦਾ ਕਿਰਦਾਰ ਸਾਰਿਆਂ ਪਸੰਦ ਆਵੇਗਾ।
ਹਰਜਿੰਦਰ ਸਿੰਘ