
ਕੌਮੀ ਸਿਹਤ ਏਜੰਸੀ ’ਚ ਬਣੇ ਸੀਨੀਅਰ ਅਧਿਕਾਰੀ
ਵਾਸ਼ਿੰਗਟਨ, 16 ਜਨਵਰੀ (ਹਮਦਰਦ ਨਿਊਜ਼ ਸਰਵਿਸ) : ਅਮਰੀਕਾ ਵਿੱਚ ਭਾਰਤੀ ਮੂਲ ਦੇ ਡਾਕਟਰ ਨੀਰਵ ਸ਼ਾਹ ਨੂੰ ਅਹਿਮ ਅਹੁਦੇ ਨਾਲ ਨਿਵਾਜਿਆ ਗਿਆ। ਉਨ੍ਹਾਂ ਨੂੰ ਕੌਮੀ ਸਿਹਤ ਏਜੰਸੀ ਵਿੱਚ ਸੀਨੀਅਰ ਅਧਿਕਾਰੀ ਥਾਪ ਦਿੱਤਾ ਗਿਆ।
ਉਨ੍ਹਾਂ ਨੂੰ ਨੂੰ ਅਮਰੀਕਾ ਦੇ ਰੋਗ ਕੰਟਰੋਲ ਅਤੇ ਰੋਕਥਾਮ ਕੇਂਦਰ ਵਿਚ ਫਸਟ ਡਿਪਟੀ ਡਾਇਰੈਕਟਰ ਨਿਯੁਕਤ ਕੀਤਾ ਗਿਆ ਹੈ। ਮਹਾਂਮਾਰੀ ਮਾਹਰ ਨੀਰਵ ਸ਼ਾਹ ਮੌਜੂਦਾ ਸਮੇਂ ਮੇਨ ਸੈਂਟਰ ਫਾਰ ਡਿਜੀਜ਼ ਕੰਟਰੋਲ ਐਂਡ ਪ੍ਰੀਵੈਂਸ਼ਨ ਦੇ ਡਾਇਰੈਕਟਰ ਵਜੋਂ ਸੇਵਾਵਾਂ ਨਿਭਾਅ ਰਹੇ ਨੇ, ਉਹ ਮਾਰਚ ਵਿਚ ਯੂਐੱਸ ਸੀਡੀਸੀ ਦੇ ਡਾਇਰੈਕਟਰ ਰੋਸ਼ੇਲ ਵਾਲੈਂਸਕੀ ਦੇ ਅਧੀਨ ਆਪਣੀ ਨਵੀਂ ਭੂਮਿਕਾ ਸੰਭਾਲਣਗੇ।