
ਜਸਟਿਨ ਟਰੂਡੋ ’ਤੇ ਲਾਇਆ ਕਾਮਿਆਂ ਵਿਰੁੱਧ ਜੰਗ ਛੇੜਨ ਦਾ ਦੋਸ਼
ਔਟਵਾ, 19 ਜਨਵਰੀ (ਵਿਸ਼ੇਸ਼ ਪ੍ਰਤੀਨਿਧ) : ਐਨ.ਡੀ.ਪੀ. ਅਤੇ ਲਿਬਰਲ ਪਾਰਟੀ ਦੇ ਤੋੜ-ਵਿਛੋੜੇ ਦੀਆਂ ਕਨਸੋਆਂ ਦਰਮਿਆਨ ਜਗਮੀਤ ਸਿੰਘ ਨੇ ਸੱਤਾਧਾਰੀ ਪਾਰਟੀ ਦਾ ਸਾਥ ਫ਼ਿਲਹਾਲ ਨਾ ਛੱਡਣ ਦੇ ਸੰਕੇਤ ਦਿਤੇ ਹਨ ਪਰ ਨਾਲ ਹੀ ਤਿੱਖੇ ਵਾਰ ਕਰਦਿਆਂ ਕਿਹਾ ਕਿ ਜਸਟਿਨ ਟਰੂਡੋ ਨੇ ਕੰਮਕਾਜੀ ਲੋਕਾਂ ਵਿਰੁੱਧ ਜੰਗ ਛੇੜ ਦਿਤੀ ਹੈ। ਜਗਮੀਤ ਸਿੰਘ ਨੇ ਦੋਸ਼ ਲਾਇਆ ਕਿ ਮਹਿੰਗਾਈ ਦੇ ਸਤਾਏ ਲੋਕਾਂ ਨੂੰ ਨਜ਼ਰਅੰਦਾਜ਼ ਕੀਤਾ ਜਾ ਰਿਹਾ ਹੈ ਅਤੇ ਸਿਹਤ ਸਹੂਲਤਾਂ ਤਾਂ ਦੂਰ ਦੀ ਗੱਲ, ਜ਼ੁਕਾਮ ਦੀ ਗੋਲੀ ਮਿਲਣੀ ਵੀ ਮੁਸ਼ਕਲ ਹੋ ਗਈ ਹੈ।