Home ਮੰਨੋਰੰਜਨ ਫੀਫਾ ਵਰਲਡ ਕੱਪ 2022 ’ਚ ਨੋਰਾ ਫਤੇਹੀ ਨੇ ਲਹਿਰਾਇਆ ਤਿਰੰਗਾ

ਫੀਫਾ ਵਰਲਡ ਕੱਪ 2022 ’ਚ ਨੋਰਾ ਫਤੇਹੀ ਨੇ ਲਹਿਰਾਇਆ ਤਿਰੰਗਾ

0
ਫੀਫਾ ਵਰਲਡ ਕੱਪ 2022 ’ਚ ਨੋਰਾ ਫਤੇਹੀ ਨੇ ਲਹਿਰਾਇਆ ਤਿਰੰਗਾ

ਗੂੰਜਿਆ ਜੈ ਹਿੰਦ ਦਾ ਨਾਅਰਾ, ਵਿਸ਼ਵ ਭਰ ’ਚ ਹੋ ਰਹੀ ਚਰਚਾ

ਜੈਨੀਫਰ ਲੋਪੇਜ਼ ਤੇ ਸ਼ਕੀਰਾ ਨੂੰ ਵੀ ਛੱਡਿਆ ਪਿੱਛੇ, ਨਚਾਏ ਲੋਕ

ਮੁੰਬਈ, 1 ਦਸੰਬਰ (ਸ਼ੇਖਰ ਰਾਏ) : ਇਸ ਵੇਲੇ ਪੂਰੀ ਦੁਨੀਆ ਵਿੱਚ ਭਾਰਤੀ ਅਦਾਕਾਰਾ ਅਤੇ ਡਾਂਸਰ ਨੋਰਾ ਫਤੇਹੀ ਦੀ ਚਰਚਾ ਹੋ ਰਹੀ ਹੈ3 ਕਿਉਂਕੀ ਨੋਰਾ ਫਤੇਹੀ ਨੇ ਕੁੱਝ ਅਜਿਹਾ ਕਰ ਦਿਖਾਇਆ ਜਿਸ ਉੱਪਰ ਸਾਰੇ ਭਾਰੀਆਂ ਨੂੰ ਮਾਣ ਤਾਂ ਮਹਿਸੂਸ ਹੋ ਹੀ ਰਿਹਾ ਹੈ ਉਸਦੇ ਨਾਲ ਨਾਲ ਨੋਰਾ ਫਤੇਹੀ ਨੇ ਕਰੋੜਾਂ ਦਿਲਾਂ ’ਚ ਆਪਣੀ ਹੋਰ ਵੀ ਢੁੰਗੀ ਜਗ੍ਹਾ ਬਣਾ ਲਈ ਹੈ3ਜੀ ਹਾਂ ਨੋਰਾ ਫਤੇਹੀ ਨੇ ਫੀਫਾ ਵਰਲਡ ਕੱਪ 2022 ’ਚ ਆਪਣੀ ਡਾਂਸ ਪ੍ਰੋਫੋਰਮੈਂਸ ਦੌਰਾਨ ਭਾਰਤ ਦਾ ਝੰਡਾ ਲਹਿਰਾਇਆ ਅਤੇ ਜੈ ਹਿੰਦ ਦੇ ਨਾਅਰੇ ਲਗਾਏ ਜਿਸਦੀ ਦੁਨੀਆ ਭਰ ਵਿੱਚ ਤਰੀਫ ਹੋ ਰਹੀ ਹੈ।
ਕੋਈ ਸਮਾਂ ਸੀ ਜਦੋਂ ਫੀਫਾ ਵਰਲਡ ਕੱਪ ’ਚ ਸਿਰਫ ਵਿਦੇਸ਼ੀ ਕਲਾਕਾਰਾਂ ਜਿਵੇਂ ਕਿ ਜੈਨੀਫਰ ਲੋਪੇਜ਼, ਸ਼ਕੀਰਾ ਦਾ ਹੀ ਡੰਕਾ ਬੋਲਦਾ ਸੀ ਪਰ ਇਹ ਭਾਰਤ ਲਈ ਮੜੀ ਮਾਨ ਦੀ ਗੱਲ ਹੈ ਕਿ ਇਸ ਵਾਰ ਫੀਫਾ ਵਰਲਡ ਕੱਪ 2022 ਵਿੱਚ ਹਰ ਪਾਸੇ ਭਾਰਤੀ ਅਦਾਕਾਰਾ ਤੇ ਡਾਂਸਰ ਨੋਰਾ ਫਤੇਹੀ ਦੀ ਚਰਚਾ ਹੋ ਰਹੀ ਹੈ3ਜੀ ਹਾਂ ਨੋਰਾ ਫਤੇਹੀ ਰਾਸ਼ਟਰ ਦੀ ਨੁਮਾਇੰਦਗੀ ਕਰਨ ਵਾਲੀ ਇਕਲੌਤੀ ਭਾਰਤੀ ਅਦਾਕਾਰਾ ਸੀ। ਨੋਰਾ ਫਤੇਹੀ ਨੇ ਫੀਫਾ ਫੈਨ ਫੈਸਟ ਈਵੈਂਟ ’ਚ ’ਓ ਸਾਕੀ ਸਾਕੀ’, ’ਨੱਚ ਮੇਰੀ ਰਾਣੀ’ ਅਤੇ ਕਈ ਹੋਰ ਬਾਲੀਵੁੱਡ ਗੀਤਾਂ ’ਤੇ ਆਪਣੇ ਸ਼ਾਨਦਾਰ ਡਾਂਸ ਨਾਲ ਲੋਕਾਂ ਨੂੰ ਨੱਚਣ ਲਈ ਮਜ਼ਬੂਰ ਕਰ ਦਿੱਤਾ।