Home ਕਰੋਨਾ ਕੋਰੋਨਾ ਵੈਕਸੀਨ ਦੇ ਮੁੱਦੇ ’ਤੇ ਰਾਮਦੇਵ ਨੇ ਐਲੋਪੇਥੀ ਨੂੰ ਆੜੇ ਹੱਥੀਂ ਲਿਆ

ਕੋਰੋਨਾ ਵੈਕਸੀਨ ਦੇ ਮੁੱਦੇ ’ਤੇ ਰਾਮਦੇਵ ਨੇ ਐਲੋਪੇਥੀ ਨੂੰ ਆੜੇ ਹੱਥੀਂ ਲਿਆ

0
ਕੋਰੋਨਾ ਵੈਕਸੀਨ ਦੇ ਮੁੱਦੇ ’ਤੇ ਰਾਮਦੇਵ ਨੇ ਐਲੋਪੇਥੀ ਨੂੰ ਆੜੇ ਹੱਥੀਂ ਲਿਆ

ਨਵੀਂ ਦਿੱਲੀ, 5 ਅਗਸਤ (ਹਮਦਰਦ ਨਿਊਜ਼ ਸਰਵਿਸ) : ਭਾਰਤ ਵਿੱਚ ਦੂਜੀ ਲਹਿਰ ਮਗਰੋਂ ਕੋਰੋਨਾ ਦਾ ਖੌਫ਼ ਤੇ ਇਸ ਦੇ ਕੇਸ ਕਾਫ਼ੀ ਘੱਟ ਗਏ ਸੀ, ਪਰ ਹੁਣ ਇੱਕ ਵਾਰ ਫਿਰ ਇਨ੍ਹਾਂ ਵਿੱਚ ਤੇਜ਼ ਵਾਧਾ ਦੇਖਣ ਨੂੰ ਮਿਲ ਰਿਹਾ ਹੈ। ਇਸੇ ਵਿਚਕਾਰ ਵੈਕਸੀਨ ਦੇ ਮੁੱਦੇ ’ਤੇ ਯੋਗ ਗੁਰੂ ਬਾਬਾ ਰਾਮਦੇਵ ਬਿਆਨ ਸਾਹਮਣੇ ਆਇਆ ਹੈ, ਜਿਸ ਵਿੱਚ ਉਨ੍ਹਾਂ ਨੇ ਵੈਕਸੀਨ ਦੇ ਮਾਮਲੇ ’ਚ ਇਕ ਵਾਰ ਫਿਰ ਐਲੋਪੈਥੀ ’ਤੇ ਨਿਸ਼ਾਨਾ ਸਾਧਿਆ ਹੈ।
ਕੋਰੋਨਾ ਵੈਕਸੀਨ ਨੂੰ ਇਨਫੈਕਸ਼ਨ ਦੀ ਰੋਕਥਾਮ ਲਈ ਨਾਕਾਫੀ ਦੱਸਦੇ ਹੋਏ ਰਾਮਦੇਵ ਨੇ ਕਿਹਾ ਕਿ ਵੈਕਸੀਨ ਦੇ ਨਾਂ ’ਤੇ ਲੋਕਾਂ ਨੂੰ ਮੂਰਖ ਬਣਾਉਣਾ ਬੰਦ ਹੋਣਾ ਚਾਹੀਦਾ ਹੈ। ਉਨ੍ਹਾਂ ਸਪੱਸ਼ਟ ਦਾਅਵਾ ਕੀਤਾ ਕਿ ਯੋਗ ਅਤੇ ਆਯੁਰਵੇਦ ਤੋਂ ਬਿਨਾਂ ਕੋਰੋਨਾ ’ਤੇ ਕਾਬੂ ਪਾਉਣਾ ਸੰਭਵ ਨਹੀਂ ਹੈ। ਇਸ ਤੋਂ ਪਹਿਲਾਂ ਹਰਿਦੁਆਰ ਸਥਿਤ ਰਾਮਦੇਵ ਦੇ ਪਤੰਜਲੀ ਆਸ਼ਰਮ ’ਚ ਉਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਅਤੇ ਉਨ੍ਹਾਂ ਦੇ ਮੰਤਰੀ ਮੰਡਲ ਦੇ ਕੁਝ ਮੰਤਰੀਆਂ ਦੀ ਮੌਜੂਦਗੀ ’ਚ ਆਚਾਰੀਆ ਬਾਲਕ੍ਰਿਸ਼ਨ ਦਾ 51ਵਾਂ ਜਨਮ ਦਿਨ ਮਨਾਇਆ ਗਿਆ।

ਉੱਤਰਾਖੰਡ ਸਰਕਾਰ ਦੇ ਕਈ ਮੰਤਰੀ ਜਿਵੇਂ ਪ੍ਰੇਮਚੰਦ ਅਗਰਵਾਲ, ਧਨ ਸਿੰਘ ਰਾਵਤ ਅਤੇ ਸੁਬੋਧ ਉਨਿਆਲ ਵੀਰਵਾਰ ਨੂੰ ਪਤੰਜਲੀ ਯੋਗਪੀਠ ’ਚ ਮੌਜੂਦ ਸਨ। ਬਾਲਕ੍ਰਿਸ਼ਨ ਦੇ ਜਨਮਦਿਨ ਦੇ ਪ੍ਰੋਗਰਾਮ ਤੋਂ ਤੁਰੰਤ ਬਾਅਦ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਰਾਮਦੇਵ ਨੇ ਕੋਰੋਨਾ ਵੈਕਸੀਨ ਨੂੰ ਬੇਵਕੂਫ ਕਰਾਰ ਦਿੱਤਾ ਅਤੇ ਕਿਹਾ ਕਿ ਅਮਰੀਕੀ ਰਾਸ਼ਟਰਪਤੀ ਜੋਅ ਬਿਡੇਨ ਨੂੰ ਟੀਕੇ ਦੀਆਂ ਡੋਜ਼ਾਂ ਦੇ ਨਾਲ-ਨਾਲ ਬੂਸਟਰ ਡੋਜ਼ ਦੋਵੇਂ ਮਿਲਣ ਤੋਂ ਬਾਅਦ ਵੀ ਕੋਰੋਨਾ ਹੋ ਗਿਆ। ਇੱਥੋਂ ਤੱਕ ਕਿ ੍ਹਾਂੌ ਦੇ 99 ਫੀਸਦੀ ਅਧਿਕਾਰੀ ਖੁਦ ਵੀ ਕੋਰੋਨਾ ਨਾਲ ਸੰਕਰਮਿਤ ਹੋਏ ਹਨ, ਇਸ ਲਈ ਲੋਕਾਂ ਨੂੰ ਵੈਕਸੀਨ ਦੇ ਨਾਂ ’ਤੇ ਧੋਖਾ ਨਹੀਂ ਦੇਣਾ ਚਾਹੀਦਾ।
ਜ਼ਿਕਰਯੋਗ ਹੈ ਕਿ ਪਿਛਲੇ ਸਾਲ ਵੀ ਰਾਮਦੇਵ ਐਲੋਪੈਥੀ ਦੀ ਆਲੋਚਨਾ ਨੂੰ ਲੈ ਕੇ ਡਾਕਟਰਾਂ ਅਤੇ ਮੈਡੀਕਲ ਐਸੋਸੀਏਸ਼ਨਾਂ ਦੇ ਨਿਸ਼ਾਨੇ ’ਤੇ ਰਹੇ ਸਨ ਅਤੇ ਮਾਮਲਾ ਸੁਪਰੀਮ ਕੋਰਟ ਤੱਕ ਪਹੁੰਚ ਗਿਆ ਸੀ।