Home ਅਮਰੀਕਾ ਸਿਰਫ਼ 10 ਦਿਨ ਪਹਿਲਾਂ ਅਮਰੀਕਾ ਪੁੱਜੇ 3 ਭਾਰਤੀ ਬਣੇ ਗੋਲੀਆਂ ਦਾ ਨਿਸ਼ਾਨਾ

ਸਿਰਫ਼ 10 ਦਿਨ ਪਹਿਲਾਂ ਅਮਰੀਕਾ ਪੁੱਜੇ 3 ਭਾਰਤੀ ਬਣੇ ਗੋਲੀਆਂ ਦਾ ਨਿਸ਼ਾਨਾ

0
ਸਿਰਫ਼ 10 ਦਿਨ ਪਹਿਲਾਂ ਅਮਰੀਕਾ ਪੁੱਜੇ 3 ਭਾਰਤੀ ਬਣੇ ਗੋਲੀਆਂ ਦਾ ਨਿਸ਼ਾਨਾ

ਇਕ ਵਿਦਿਆਰਥੀ ਨੇ ਦਮ ਤੋੜਿਆ, ਇਕ ਜ਼ਖ਼ਮੀ, ਇਕ ਵਾਲ-ਵਾਲ ਬਚਿਆ

ਸ਼ਿਕਾਗੋ, 24 ਜਨਵਰੀ (ਵਿਸ਼ੇਸ਼ ਪ੍ਰਤੀਨਿਧ) : ਸਿਰਫ਼ 10 ਦਿਨ ਪਹਿਲਾਂ ਅਮਰੀਕਾ ਪੁੱਜੇ ਤਿੰਨ ਭਾਰਤੀ ਵਿਦਿਆਰਥੀ ਗੋਲੀਆਂ ਦਾ ਨਿਸ਼ਾਨਾ ਬਣ ਗਏ ਜਦੋਂ ਉਹ ਇੰਟਰਨੈਟ ਕਨੈਕਸ਼ਨ ਲੈਣ ਸ਼ੌਪਿੰਗ ਮਾਲ ਵੱਲ ਜਾ ਰਹੇ ਸਨ। ਸ਼ਿਕਾਗੋ ਦੇ ਪ੍ਰਿੰਸਟਨ ਪਾਰਕ ਇਲਾਕੇ ਵਿਚ ਅਣਪਛਾਤੇ ਲੁਟੇਰਿਆਂ ਨੇ ਅੰਨ੍ਹੇਵਾਹ ਫ਼ਾਇਰਿੰਗ ਕਰ ਦਿਤੀ ਜਿਸ ਦੇ ਸਿੱਟੇ ਵਜੋਂ 23 ਸਾਲ ਦੇ ਨੰਦਾਪੂ ਦੇਵਾਂਸ਼ ਦੀ ਮੌਤ ਹੋ ਗਈ ਅਤੇ ਉਸ ਦਾ ਇਕ ਦੋਸਤ ਜ਼ਖ਼ਮੀ ਹੋ ਗਿਆ। ਤੀਜਾ ਵਿਦਿਆਰਥੀ ਗੋਲੀਬਾਰੀ ਦੌਰਾਨ ਵਾਲ-ਵਾਲ ਬਚ ਗਿਆ। ਦੂਜੇ ਪਾਸੇ ਕੈਲੇਫੋਰਨੀਆ ਅਤੇ ਆਯੋਵਾ ਸਣੇ ਅਮਰੀਕਾ ਦੇ ਵੱਖ-ਵੱਖ ਰਾਜਾਂ ਵਿਚ ਗੋਲੀਬਾਰੀ ਦੀਆਂ ਵਾਰਦਾਤਾਂ ਦੌਰਾਨ 12 ਜਣਿਆਂ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਲੁਟੇਰਿਆਂ ਨੇ ਭਾਰਤੀ ਵਿਦਿਆਰਥੀਆਂ ਦੇ ਫੋਨ ਮੰਗੇ ਤਾਂ ਉਨ੍ਹਾਂ ਨੇ ਫੋਨ ਦੇ ਦਿਤੇ।