
ਬਗੈਰ ਰਜਿਸਟ੍ਰੇਸ਼ਨ ਤੋਂ ਤੁਰਤ ਕੰਮ ਸ਼ੁਰੂ ਕਰ ਸਕਣਗੇ ਡਾਕਟਰ ਅਤੇ ਨਰਸਾਂ
ਵਿੰਡਸਰ, 20 ਜਨਵਰੀ (ਵਿਸ਼ੇਸ਼ ਪ੍ਰਤੀਨਿਧ) : ਹੈਲਥ ਕੇਅਰ ਸੰਕਟ ਨਾਲ ਨਜਿੱਠਣ ਦੇ ਉਪਰਾਲੇ ਤਹਿਤ ਉਨਟਾਰੀਓ ਸਰਕਾਰ ਜਲਦ ਹੀ ਨਿਯਮਾਂ ਵਿਚ ਤਬਦੀਲੀ ਕਰ ਰਹੀ ਹੈ ਜਿਨ੍ਹਾਂ ਸਦਕਾ ਕੈਨੇਡਾ ਦੇ ਹੋਰਨਾਂ ਰਾਜਾਂ ਵਿਚ ਰਜਿਸਟਰਡ ਹੈਲਥ ਕੇਅਰ ਵਰਕਰ ਉਨਟਾਰੀਓ ਆ ਕੇ ਤੁਰਤ ਕੰਮ ਸ਼ੁਰੂ ਕਰ ਸਕਣਗੇ। ਉਧਰ ਸਿਹਤ ਖੇਤਰ ਦੇ ਜਾਣਕਾਰਾਂ ਦਾ ਕਹਿਣਾ ਹੈ ਕਿ ਪੂਰੇ ਕੈਨੇਡਾ ਵਿਚ ਡਾਕਟਰਾਂ ਅਤੇ ਨਰਸਾਂ ਦੀ ਕਮੀ ਹੈ ਅਤੇ ਅਜਿਹੇ ਵਿਚ ਕਿਸੇ ਕਮਜ਼ੋਰ ਸੂਬੇ ਦੇ ਹੈਲਥ ਕੇਅਰ ਵਰਕਰਾਂ ਨੂੰ ਇਥੇ ਸੱਦਣਾ ਕਿੰਨਾ ਕੁ ਜਾਇਜ਼ ਹੋਵੇਗਾ।